ਅਚੇਤ ਮਨਾ ਵਿੱਚ ਚੇਤਨਤਾ ਦੀ ਲਹਿਰ ਪੈਦਾ ਕਰ

ਅਚੇਤ ਮਨਾ ਵਿੱਚ ਚੇਤਨਤਾ ਦੀ ਲਹਿਰ ਪੈਦਾ ਕਰ
ਫ੍ਨਖਾਨੇ ਚ ਜਿਉਦਿਆ ਬਹੁਤ ਵਕਤ ਹੋ ਗਿਆ
ਹੁਣ ਜਿੰਦਗੀ ਜਿਉਣ ਦੇ ਲਈ ਜ਼ਹਿਰ ਪੈਦਾ ਕਰ

ਜੀਅ-ਜੰਤ ਤ੍ਰਿਗਦ ਮਾਨਵ ਪਸ਼ੂ ਪੰਛੀ ਸਭ
ਕੁਦਰਤ ਦੇ ਜਾਇ ਨੇ !
ਸਰਵਰ ਤਰਵਰ ਪਹਾੜ ਬਨਸਪਤਿ
ਉਥੋ ਹੀ ਸਭ ਆਇ ਨੇ
ਪੋਚ ਨੀਚ ਵਿਕਾਰਾਂ ਕੁਟਿਲਤਾ ਤੇ ਮਸਤਰ
ਵਿਰੁੱਧ ਅਜਿੱਤ ਨਾਸ਼ਕਾਰੀ ਕੋਇ ਅਸਤਰ
ਕੋਈ ਹਥੀਆਰ ਪੈਦਾ ਕਰ !

ਕਰਮ ਕਾਂਡ ਪਾਪੀ ਪ੍ਰਾਧੀਨਤਾ ਝੂਠ ਸਵਾਰਥ
ਬੰਦੇ ਦੇ ਹੀ ਬਨਾਇ ਨੇ
ਵਰਣ ਜਾਤਾ ਨਸਲ ਭੇਦ ਭਾਵ
ਗੈਰਤ ਦੀ ਮਿੱਟੀ ਚ ਪਕਾਇ ਨੇ
ਵਿਸ਼ੇ ਵਿਕਾਰ ਵਹਿਮ ਅਬਿੱਦਿਆ
ਵਿਰੁੱਧ ਕੋਇ ਬਿਮੋਹਿਆ ਹੋਇਆ
ਦਮੂੰਹਾ ਨਾਗ ਪੈਦਾ ਕਰ !

ਕਰਮ ਅਭਿਆਸ ਪ੍ਰਮਾਰਥ ਗਿਆਨ
ਕੁਟਿਲ ਪੰਡਿਤ ਸ੍ਰੇਸ਼ਟ ਵਿਦਵਾਨ
ਜਲ-ਥਲ ਮੀਨ-ਮਾਨਵ ਜੀਵੀ-ਨਰਜਵਿ
ਖਲਕਤ ਚ ਤੂੰ ਨਸਲ ਪ੍ਰ੍ਧਾਨ
ਹਿਕਮਤ ਤੇਰੀ ਹਕੂਮਤ ਏ
ਹੁਣ ਰਾਜ ਕਰਨ ਲਈ
ਤਲਵਾਰ ਪੈਦਾ ਕਰ !

Orignally Posted By Navneet
 
Top