ਮੋਤ ਮੇਰੀ ਦਾ ਕੱਫਣ ਬੁਣ ਦੇ

ਮੋਤ ਮੇਰੀ ਦਾ ਕੱਫਣ ਬੁਣ ਦੇ ਦੇ ਮੇਰੇ ਬਿਰਹੋ ਦੀਆ ਸਲਾਈਆ
ਅੱਜ ਦੁਨੀਆਵੀ ਰੀਤਾ ਰਸਮਾਂ ਮੇਰੇ ਲਈ ਹੋਵਣ ਪਰਾਈਆ
ਇਸ਼ਕ ਦੇ ਫੱਟ ਨੇ ਜ਼ਰੇ ਬਥੇਰੇ ਤਾਹੀਓ ਹੇਈਆ ਤਬਾਹਈਆ
ਚਾਰ ਦਿਨਾਂ ਦੀ ਜਿੰਦਗਾਨੀ ਦੇ ਵਿੱਚ ਸਭ ਰੁੱਤਾ ਕੁਮਲਾਈਆ

ਮੋਤ ਮੇਰੀ ਦਾ ਖਾਬ ਅਧੂਰਾ ਸੁਪਨਾ ਹੋਵੇਗਾ ਅੱਜ ਪੂਰਾ
ਜਿਸਮ ਤੇ ਰੂਹ ਨੂੰ ਥੋੜ ਸੀ ਉਸਦੀ ਮੈ ਸਦਾ ਹੀ ਰਿਹਾ ਅਧੂਰਾ
ਕਰ ਕਸੈਲਾ ਮੇਰੀ ਰੂਹ ਦਾ ਭਾਡਾਂ ਕਿੰਝ ਪੀਵਾ ਗਮ ਦਾ ਪਾਣੀ
ਅੱਜ ਮੇਰਿਆ ਅਣਗਣਿਤ ਦੁੱਖਾਂ ਸੰਗ ਹੋ ਜਾਣੀ ਖਤਮ ਕਹਾਣੀ

ਲਪਟਾ ਬਣ ਕੇ ਉਡ ਜਾਣਗੇ ਜਦ ਦਿਲ ਦੇ ਹਰ ਅਹਿਸਾਸ
ਫਿਰ ਸੋਚ ਮੇਰੀ ਤੇ ਸਿਵਿਆ ਦੇ ਵਿੱਚ ਹੋਵੇਗਾ ਵਿਸ਼ਵਾਸ
ਉਸ ਨੇ ਮੇਰੀ ਮੋਈ ਲਾਸ਼ ਨੂੰ ਗਲ ਲੱਗ ਕੇ ਹੈ ਰੋਣਾ
ਫਿਰ ਸੂਹੇ ਉਸਦੇ ਬੁੱਲਾਂ ਤੋ ਹਾਸਿਆ ਨੂੰ ਮੈ ਖੋਹਣਾ

ਲਾਸ਼ ਮੇਰੀ ਦੇ ਸਿਰ ਦੇ ਉਪਰ ਕੂੰਜਾਂ ਦਾ ਮੰਡਰਾਣਾ
ਗਮ ਦਿਆ ਕਾਵਾਂ ਮੇਰੇ ਦਿਲ ਨੂੰ ਵੱਡ-ਵੱਡ ਕੇ ਹੈ ਖਾਣਾ
ਅੱਧੀ ਰਾਤੀ ਮੈ ਤੇ ਮੇਰੇ ਇਕਲੇਪਣ ਨੇ ਮਰ ਜਾਣਾ
ਫਿਰ ਦਿਲ ਦੇ ਕੁੱਝ ਮਹਿਰਮ ਦੋਸਤਾ ਮੈਨੂੰ ਕਬਰੀ ਲੱਭਣ ਆਣਾ

Orignally Posted By Navneet[....... ਬੇਹਾ ਖੂਨ ]
 
Top