ਮੈਂ ਰਾਹਾਂ ਤੇ ਨਹੀਂ ਤੁਰਦਾ.....

ਮੈਂ ਰਾਹਾਂ ਤੇ ਨਹੀਂ ਤੁਰਦਾ,ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁੱਗਾਂ ਤੋ ਕਾ਼ਫਲੇ ਆਉਂਦੇ,ਇਸੇ ਸੱਚਦੇ ਗਵਾਹ ਬਣਦੇ,
ਇਹ ਪੰਡਤ ਰਾਗ ਦੇ ਤਾਂ,ਪਿੱਛੋ ਸਦੀਆਂ ਬਾਅਦ ਆਉਂਦੇ ਨੇ,
ਮੇਰੇ ਹਾਉਕੇ ਹੀ ਪਹਿਲਾਂ ਤਾਂ,ਮੇਰੀ ਵੰਝਲੀ ਦੇ ਸਾਹ ਬਣਦੇ,
ਕਦੀ ਦਰਿਆ ਇੱਕਲਾ ਤੈਅ ਨਹੀਂ ਕਰਦਾ ਦਿਸ਼ਾ ਆਪਣੀ,
ਜਿ਼ਮੀ ਦੀ ਢਾਲ, ਜਲ ਦਾ ਵੇਗ ਹੀ ਰਲ-ਮਿਲ ਕੇ ਰਾਹ ਬਣਦੇ,
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ,
ਕਦੀ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
ਇਹ ਜੋ ਮੱਥੇ ਚੋ ਫ਼ੁੱਟਦੀ ਹੈ ਇਹ ਅਸਲੀ ਤਾਜ ਹੁੰਦੀ ਆ,
ਤੱਤੀ ਤਵੀ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ |
ਮੈਂ ਰਾਹਾਂ ਤੇ ਨਹੀਂ ਤੁਰਦਾ,ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
 
Top