ਜਿੰਦਗੀ ਨੂੰ ਜਿਉਣ ਦੀ ਕਿਤਾਬ ਲਿਖਦਾ ਹਾਂ,...

Pardeep

๑۩۩๑┼●ℛŐŶ
ਜਿੰਦਗੀ ਨੂੰ ਜਿਉਣ ਦੀ ਕਿਤਾਬ ਲਿਖਦਾ ਹਾਂ,
ਵਪਾਰੀਆਂ ਦੀ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ,
ਵਿਕਦੇ ਨੇ ਖੁਸ਼ੀ ਖੇੜੇ ਜਿੱਥੇ ਲੱਖਾਂ ਚਿਰਾਗਾਂ ਦੇ,
ਮੈਂ ਉਸੇ ਮਹਿਫਿਲ ’ਚ ਹਰ ਵਾਰ ਵਿਕਦਾ ਹਾਂ....

ਕਈ ਵੇਖਦੇ ਨੇ ਮੈਨੂੰ, ਕਈ ਕੀਮਤਾਂ ਲਗਾਉਂਦੇ ਨੇ,
ਕਈ ਰੱਖਦੇ ਨੇ ਪਲਕਾਂ ’ਚ, ਕਈ ਪੀੜਾਂ ’ਚ ਰੁਲਾਉਂਦੇ ਨੇ,
ਆਪਣੇ ਦਿਲ ਦੀ ਗੱਲ ਨੂੰ ਕਹਿਣ ਤੋਂ ਝਿਜਕਦਾ ਹਾਂ,
ਮੈਂ ਉਸੇ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ....

ਜਿੱਥੇ ਕਿਸੇ ਦੇ ਪਿਆਰ ਦਾ ਕੋਈ ਮੁੱਲ ਨਹੀਓ ਪੈਂਦਾ,
ਜਿੱਥੇ ਕਿਸੇ ਦੀ ਇੱਜਤ ਨੂੰ ਕੋਈ ਆਪਣਾ ਨਈ ਕਹਿੰਦਾ,
ਮੈਂ ਉਸ ਬਸਤੀ ’ਚ ਹਰ ਸ਼ਾਮ ਵਿਖਦਾ ਹਾਂ,
ਮੈਂ ਉਸੇ ਮਹਿਫਿਲ ’ਚ ਹਰ ਵਾਰ ਵਿਕਦਾ ਹਾਂ....

ਹੁਣ ਮੇਰੀ ਰੂਹ ਤੇ ਕੋਈ ਹੱਕ ਪਾ ਨਹੀ ਸਕਦਾ,
ਹੁਣ ਮੇਰਾ ਮੁੱਲ ਕੋਈ ਪਾ ਨਹੀ ਸਕਦਾ,
"Royal" ਹੰਝੂਆਂ ਦੀ ਕਲਮ ਦੇ ਨਾਲ ਲਿਖਦਾ ਹਾਂ,
ਮੈਂ ਉਸੇ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ....
ਮੈਂ ਉਸੇ ਮਹਿਫਿਲ ’ਚ ਹਰ ਰੋਜ਼ ਵਿਕਦਾ ਹਾਂ..........
 
Top