ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ........

Pardeep

๑۩۩๑┼●ℛŐŶ
ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ,
ਜਦੌਂ ਤੇਰੀ ਮੇਰੀ ਪਹਿਲੀ ਮੁਲਾਕਾਤ ਸੀ........

ਅੱਖਾਂ ਵਿੱਚ ਅੱਖਾਂ ਪਾਕੇ ਗੱਲ ਹੁੰਦੀ ਸੀ,
ਕੰਬਦਾ ਸੀ ਦਿਲ ਅੱਖ ਵੀ ਬੇਜਾਨ ਹੁੰਦੀ ਸੀ.....

ਹੱਥਾਂ ਵਿੱਚ ਫੜੇ ਉੱਹ ਗੁਲਾਬ ਹੁੰਦੇ ਸੀ,
ਬਸ ਤੇਰੇ ਮੇਰੇ ਪਿਆਰ ਦੇ ਅਲਫਾਜ ਹੁੰਦੇ ਸੀ.....

ਬਿਜਲੀ ਦੇ ਸ਼ੋਰ ਨਾਲ ਬਾਹਾਂ ਵਿੱਚ ਆਉਂਦੀ ਸੀ,
ਦੂਰ ਹੋਣ ਦੀ ਗੱਲ ਸੁਣ ਅਥਰੂ ਵਹਾਉਂਦੀ ਸੀ......

ਚੋਰੀ ਮਿਲਣ ਆਈ ਦਾ ਡਰ ਵੱਡ-ਵੱਡ ਖਾਂਦਾ ਸੀ,
ਮੈਂ ਕਰ-ਕਰ ਪਿਆਰ ਤੇਰਾ ਹੋਂਸਲਾ ਵਦਾਉਂਦਾ ਸੀ ...

ਕੋਸੇ-ਕੋਸੇ ਸਾਹਾਂ ਨਾਲ ਰੂਹਾਂ ਦਾ ਮੇਲ ਹੁੰਦਾ ਸੀ,
ਦਿਲ ਦੀ ਧੜਕਣ ਤੇ ਸਾਹ ਵੀ ਤੇਜ ਹੁੰਦਾ ਸੀ.........

ਸਿਤਾਰਿਆਂ ਚ ਸਜਿਆ ਮੇਰਾ ਚੰਨ ਹੁੰਦਾ ਸੀ,
ਉੱਹਨੂੰ ਵੇਖ-ਵੇਖ ਅੰਬਰਾਂ ਦਾ ਚੰਨ ਵੀ ਦੰਗ ਹੁੰਦਾ ਸੀ...

ਮਿੰਨਾ੍ ਮਿੰਨਾ੍ ਬੁਲੀਆਂ ਚ ਮੁਸਕਾਉਂਦੀ ਸੀ,
ਨਾਲ ਝਾਂਜਰਾਂ ਵੰਗਾਂ ਵੀ ਖਣਕਾਉਂਦੀ ਸੀ.........

ਵਾਂਗ ਹਵਾ ਦੇ ਦੋ ਪੰਲ ਖਹਿਕੇ ਮੁੜ ਜਾਂਦੀ ਸੀ,
ਪਰ ਇਂਝ ਲੱਗਦਾ ਜਿਵੇਂ ਦੋ ਪੱਲ ਚ ਕਈ ਵਰੇ ਲੰਗਆਉਂਦੀ ਸੀ...

ਕਦੇ ਉੱਹ ਮੇਰੀ ਜਿਂਦ ਜਾਨ ਹੁੰਦੀ ਸੀ,
ਮੇਰੇ ਹੱਸਦੇ ਚਿੱਹਰੇ ਦੀ ਮੁਸਕਾਨ ਹੁੰਦੀ ਸੀ.....

ਦਿਲ ਦੀਆਂ ਗਲਾਂ ਕਰ-ਕਰ ਵੱਕਤ ਲੰਗਾਉਂਦੀ ਹੰਦੀ ਸੀ,
ਥੋੜਾ-ਥੋੜਾ ਲੜਨਾ ਪਰ "Royal" ਨੂੰ ਬੜਾ ਚਾਹਉਂਦੀ ਹੁੰਦੀ ਸੀ......
 
Top