Lyrics ਓ ਵੇਲ੍ਹਾ ਯਾਦ ਕਰ...

sss_rc

Member
ਜਦ ਬਾਰੀ ਵਿੱਚ ਖਲ੍ਹਾਰ ਕੇ,
ਝਾਤੀ ਮਾਰ ਕੇ ਰੋਜ਼ ਬੁਲਾਉਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਕਰ ਬਚਪਨ ਦੇ ਵਿੱਚ,
ਗੱਲਾਂ ਯਾਦ ਸਕੂਲ ਦੀਆਂ..
ਓ ਨਿੱਕੀਆਂ-ਨਿੱਕੀਆਂ ਖੇਡਾਂ,
ਊਲ-ਜਲੂਲ ਜਿਹੀਆਂ..
ਅਸੀ ਜਿੱਤ ਕੇ ਜਾਂਦੇ ਹਾਰ,
ਮੇਰੀ ਸਰਕਾਰ,
ਜਦੋਂ ਤੂੰ ਰੋਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਕੱਲ ਦੀਆਂ ਕਲੀਆਂ ਖਿਲ ਕੇ,
ਅੱਜ ਗੁਲਾਬ ਹੋਈਆਂ..
ਓ ਪਿਆਰ ਦੀਆਂ ਦੋ-ਬੂੰਦਾਂ,
ਅੱਜ ਮਸਤ ਸ਼ਰਾਬ ਹੋਈਆਂ..
ਜਦ ਅੱਖ ਨਾਲ ਅੱਖ ਮਿਲਾ ਕੇ,
ਨੀਵੀਂ ਜਿਹੀ ਪਾ ਕੇ,
ਤੂੰ ਸ਼ਰਮਾਉਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਪਿਆਰ ਦੇ ਵਿੱਚ ਮਜ਼ਬੂਰੀ,
ਅੜੀਏ ਨਹੀਂ ਚੱਲਦੀ..
ਓ ਦਿਲ ਮਿਲਿਆਂ ਵਿੱਚ ਦੂਰੀ,
ਅੜੀਏ ਨਹੀਂ ਚੱਲਦੀ..
ਸਾਡੀ ਹਾਂ ਵਿੱਚ ਕਰਦੇ ਹਾਂ,
ਨੀਂ ਫ਼ੜਕੇ ਬਾਂਹ,
ਤੂੰ ਕਿਉਂ ਤਰਸਾਉਂਦੀ ਐਂ..
ਓ ਵੇਲ੍ਹਾ ਯਾਦ ਕਰ..||
 
Top