ਧੀ ਪੰਜਾਬ ਦੀਏ

pps309

Prime VIP
ਧੀ ਪੰਜਾਬ ਦੀਏ

ਧੀ ਪੰਜਾਬ ਦੀਏ ਭੈਣੇ ਮੇਰੀਏ ਸੁਣ ਜਾ ਗੱਲ ਮੇਰੀ
ਹੋ ਸਕਦਾ ਤੂੰ ਕਰ ਦੇਵੇ ਨੀ ਮੁਸ਼ਕਲ ਹੱਲ ਮੇਰੀ
ਬਹਿ ਜਾ ਮੇਰੇ ਕੋਲ ਤੈਨੂੰ ਝੱਲ਼ ਮਾਰਾਂ ਪੱਖੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀਦਾ

ਬਾਪੂ ਦੀ ਦਸਤਾਰ ਨੀ ਤੂੰ ਏ ਮਾਣ ਭਰਾਵਾਂ ਦਾ
ਤੇਰਾ ਵੀ ਏ ਫਰਜ਼ ਕਰੇ ਸਨਮਾਨ ਭਰਾਵਾਂ ਦਾ
ਕੌਡੀ ਜਿੰਨਾ ਮੁੱਲ ਨਹੀ ਇਹਦਾ ਸਿਰ ਤੋ ਲੱਥੀ ਦਾ
ਵੀਰਾਂ ਸਾਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ

ਅਹਿਮਦ ਸ਼ਾਹ ਅਬਦਾਲੀ ਚੂੰਨੀ ਨੂੰ ਹੱਥ ਪਾਇਆ ਸੀ
ਤੇਰੇ ਵੀਰ ਖਾਲਸੇ ਉਸ ਨਾਲ ਮੱਥਾ ਲਾਇਆ ਸੀ
ਲੱਗਣ ਨਹੀ ਦਿੱਤਾ ਤੈਨੂੰ ਝੌਕਾਂ ਵਾ ਵੀ ਤੱਤੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ

ਸੰਨ ਸੰਤਾਲੀ ਵਿੱਚ ਇਹ ਚੁੰਨੀ ਸੀ ਦੋਫਾੜ ਹੋਈ
ਧੀ ਪੰਜਾਬ ਦੀ ਸੀ ਪੰਜਾਬੀਆਂ ਹੱਥੋ ਖੁਆਰ ਹੋਈ
ਧਾਹਾਂ ਮਾਰਨ ਰੂਹਾਂ ਜਦ ਉਹ ਹਾਲ ਵੀ ਦੱਸੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ

ਦਾਗਦਾਰ ਹੋਈ ਚੁੰਨੀ ਫਿਰ ਇਹ ਵਿੱਚ ਚੁਰਾਸੀ ਦੇ
ਗੂੰਜਣ ਕੰਨਾਂ ਵਿੱਚ ਠਹਾਕੇ ਖਚਰੀ ਹਾਸੀ ਦੇ
ਉਸ ਦਿਨ ਮਗਰੋ ਭੁੱਲ ਗਏ ਆਪਾਂ ਕੀਕਣ ਹੱਸੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ

ਅੱਜ ਨਾਂ ਸਭਿਆਚਾਰ ਦੇ ਚੁੰਨੀ ਸਿਰ ਤੋ ਹੀ ਲਹਿ ਗਈ
ਧੀ ਪੰਜਾਬ ਦੀ “ਅਮਨ ਸਿੰਘਾ” ਇਹ ਕਿਹੜੇ ਪੈ ਗਈ
ਆਪਣੀ ਗਲਤੀ ਦਾ ਨਹੀ ਦੋਸ਼ ਕਿਸੇ ਸਿਰ ਮੱਥੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ
ਵੀਰਾਂ ਸਾਂਹਵੇ ਨੰਗੇ ਸਿਰ ਨੂੰ ਕੱਜ ਕੇ ਰੱਖੀ ਦਾ


ਅਮਨਦੀਪ ਸਿੰਘ ਅਮਨ 07933697679
ਗਲਾਸਗੋ ਸਕੌਟਲੈਡ
 
Top