ਪਾਕਿ ਹਵਾਈ ਸੈਨਾ ਦਾ ਜਹਾਜ਼ ਬੱਸ ਅੱਡੇ 'ਤੇ ਡਿੱਗਾ-4 ਮੌ

[JUGRAJ SINGH]

Prime VIP
Staff member
ਕਰਾਚੀ, 3 ਜੂਨ (ਏਜੰਸੀ)-ਪਾਕਿਸਤਾਨੀ ਹਵਾਈ ਸੈਨਾ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਇੱਕ ਬੱਸ ਅੱਡੇ 'ਤੇ ਡਿੱਗ ਗਿਆ ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਉਕਤ ਜਹਾਜ਼ 'ਤੇ ਪਾਇਲਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ ਕਿ ਇਹ ਹਾਦਸੇ ਦਾ ਸ਼ਿਕਾਰ ਹੋ ਕੇ ਕਰਾਚੀ ਨੇੜਲੇ ਯੂਸਫ ਗੋਥ ਕਸਬੇ ਦੇ ਬੱਸ ਅੱਡੇ 'ਤੇ ਡਿੱਗ ਪਿਆ ਅਤੇ ਇਸ ਵਿਚ ਸਵਾਰ ਦੋ ਪਾਇਲਟਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਸਜਾਦ ਸਾਦੋਜ਼ਈ ਨੇ ਦੱਸਿਆ ਕਿ ਬੱਸ ਅੱਡੇ ਵਿਚ ਖੜ੍ਹੀਆਂ ਦੋ ਬੱਸਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਜਦਕਿ ਨੇੜੇ ਖੜ੍ਹੀ ਇੱਕ ਹੋਰ ਬੱਸ ਵੀ ਨੁਕਸਾਨੀ ਗਈ। ਬੱਸ ਅੱਡੇ ਦੇ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਅੱਠ ਵਿਅਕਤੀਆਂ ਗੰਭੀਰ ਜ਼ਖਮੀ ਹੋ ਗਏ। ਪਾਕਿਸਤਾਨੀ ਹਵਾਈ ਸੈਨਾ ਦੇ ਬੁਲਾਰੇ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਉਸ ਨੇ ਹਾਦਸੇ ਦੇ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਹਾਦਸੇ ਤੋਂ ਬਾਅਦ ਬੱਸ ਅੱਡੇ ਨੂੰ ਅੱਗ ਲੱਗ ਗਈ, ਜਿਸ 'ਤੇ ਬੜੀ ਮੁਸ਼ਕਿਲ ਨਾਲ ਕਾਬੂ ਪਇਆ ਗਿਆ।
 
Top