ਕਾਰ ਦੇ ਖੱਡ ਵਿਚ ਡਿੱਗਣ ਨਾਲ 4 ਮੌਤਾਂ

[JUGRAJ SINGH]

Prime VIP
Staff member
ਦੇਹਰਾਦੂਨ 14 ਦਸੰਬਰ (ਏਜੰਸੀ)-ਪੌਅਰੀ ਜਿਲ੍ਹੇ ਵਿਚ ਉਰਾਗੀ ਪਿੰਡ ਨੇੜੇ ਇਕ ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਨਾਲ ਉਸ ਵਿਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਜਖਮੀ ਹੋ ਗਿਆ। ਪੁਲਿਸ ਅਨੁਸਾਰ ਕਾਰ ਸਵਾਰ ਸਿਰਕੀ ਪਿੰਡ ਗਈ ਇਕ ਬਰਾਤ ਵਿਚ ਸ਼ਾਮਿਲ ਸਨ ਤੇ ਉਹ ਵਾਪਿਸ ਰਚੂਲੀ ਪਿੰਡ ਆ ਰਹੇ ਸਨ ਜਦੋਂ ਹਾਦਸਾ ਵਾਪਰ ਗਿਆ ਤੇ ਕਾਰ 125 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਹਾਲਾਂ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸਮਝਿਆ ਜਾਂਦਾ ਹੈ ਕਿ ਤੇਜ ਰਫਤਾਰ ਕਾਰਨ ਹਾਦਸਾ ਵਾਪਰਿਆ ਹੈ।
 
Top