ਦਾਦੀ ਦੀਆ ਬਾਤਾਂ

ਕਈ ਦਿਨਾਂ ਦੀ ਸੁੱਤੀ ਪਈ “ਕਲਮ” ਜਗਾ ਦਿਤੀ,

ਬੀਤੇ ਪਲਾਂ ਦੀ ਯਾਦ ਵਿੱਚ ਇਕ ਕਵਿਤਾ ਬਣਾ ਦਿਤੀ,

ਚਾ ਕੇ ਵੀ ਮੈਂ ਦੱਬ ਨਾ ਸਕਿਆ ਆਪਣੇ ਜਜਬਾਤਾਂ ਨੂੰ,

ਚਾਰਪਾਈ ਤੇ ਪਿਆ ਚੇਤੇ ਕਰਦਾ ਦਾਦੀ ਦੀਆ ਬਾਤਾਂ ਨੂੰ,

ਸਿਆਣੇ ਸਾਰੇ ਤੁਰ ਗਏ, ਜੋ ਸਨ ਸਾਡੇ ਪਿੰਡ ਦੀ ਨੀਂਹ,

ਆਖਰੀ ਸਿਆਣੀ ਬਚੀ, ਜੋ ਸੀ ਟੱਬਰ ਸਾਡੇ ਦਾ ਜੀਅ,

ਉਹਨੂੰ ਵੀ ਰੱਬ ਲੈ ਗਿਆ, ਨਾ ਕਾਬੂ ਕਰ ਸਕੇ ਹਲਾਤਾਂ ਨੂੰ,

ਚਾਰਪਾਈ ਤੇ ਪਿਆ ਚੇਤੇ ਕਰਦਾ ਦਾਦੀ ਦੀਆ ਬਾਤਾਂ ਨੂੰ,


ਲੇਖਕ ਗਗਨਦੀਪ ਵਿਰਦੀ(ਗੈਰੀ)
 
Top