ਕੁਦਰਤ

ਦੇਖ ਭਾਈ ਦੇਖ! ਕੁਦਰਤ ਨੂੰ ਦੇਖ,
ਨਾਲੇ ਮਾਣ ਇਹਦੇ ਸੁੰਦਰ ਨਜ਼ਾਰੇ,
ਨਾ ਹੀ ਏ ਮੰਦਰ, ਮਸਜ਼ਿਦ ਲੱਭਣੇ,
ਨਾ ਹੀ ਲੱਭਣੇ ਏ ਤੈਨੂੰ ਵਿਚ ਬਜਾਰੇ,

ਗਰਮੀ ਵਿਚ ਏਹ ਅੱਗ ਵਰਸਾਉਂਦੀ,
ਸੂਰਜ ਵੀ ਕੱਡਦਾ ਖੂਬ ਅੰਗਿਆਰੇ,
ਸਰਦੀ ਵਿਚ ਏਹ ਧੁੰਦ ਵਰਸਾਉਂਦੀ,
ਸਾਵਣ ਬਰਸਾਤ ਬਣ ਪੈਂਦੇ ਫੁਆਰੇ,

ਦਿਨ ਵਿਚ ਤਿੱਖੀ ਧੁੱਪ ਹੈ ਚੜਾਉਂਦੀ,
ਤੇ ਰਾਤ ਨੂੰ ਟਿਮ ਟਿਮ ਕਰਦੇ ਤਾਰੇ,
ਬਸੰਤ ਵਿਚ ਏਹ ਫੁੱਲ ਨੇ ਖਿੜਾਉਂਦੀ,
ਜੋ ਮਹਿਕਾ ਨੇ ਵੰਡਦੇ ਪਾਸੇ ਹੀ ਚਾਰੇ,

ਏਹ ਰੁੱਖ ਵੀ ਇਹਦੀ ਸੋਭਾਂ ਚ' ਝੂਮਦੇ,
ਨਾਲੇ ਝੂਮਣ ਕਿਸਾਨੀ ਖੇਤ ਖਲਿਆਰੇ,
ਸਭ ਹੀ ਇਸੇ ਦੇ ਗੁਣ ਗਾਣ ਨੇ ਗਾਉਂਦੇ,
ਝੀਲ, ਝਰਨੇ, ਸਮੁੰਦਰ ਸ੍ਰੋਤ ਜਲਧਾਰੇ,

ਕਿੜੀ ਵਿਚ ਵੀ ਏਸੇ ਕੁਦਰਤ ਦੀ ਰੂਹ,
ਜੋ ਹੀ ਹੈ ਵਿਚ ਵਸਦੀ ਏ ਜਹਾਨ ਸਾਰੇ,
ਮੇਰਾ ਲਿਖਣਾ ਤਾਹੀ ਸਾਰਥਕ ਹੋਇਆ,
ਮੈਂ ਕੁਦਰਤ ਤੇ ਬਲਿਹਾਰੇ ਮੈਂ ਬਲਿਹਾਰੇ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top