ਬੰਦਾ ਹੰਕਾਰੀ

ਮੈਂ ਹੋਵਾ ਗਲਤ, ਮੇਰਾ ਝੁੱਕਣਾ ਬਣਦਾ ਏ,

ਪਰ ਹਾਂ ਸੱਚਾ, ਤਾਹੀਓ ਹਿੱਕ ਤਣਦਾ ਏ,

ਸ਼ੱਕੀ ਪਈ ਮੈਨੂੰ ਬੁਰੀ ਬਿਮਾਰੀ ਦੱਸਦੇ ਨੇ,

ਸੱਚ ਕੀ ਮੈਂ ਬੋਲਿਆ? ਬੰਦਾ ਹੰਕਾਰੀ ਦੱਸਦੇ ਨੇ,

ਪੂੰਚ ਪੂੰਚ ਕਰਾ ਸੱਭ ਦੀ, ਤਾਂ ਚੰਗਾ ਏ,

ਦੇ ਦੇਵਾ ਜਵਾਬ ਅੱਗੋਂ, ਮੈਂ ਗਲਤ ਬੰਦਾ ਏ,

ਸਮਝ ਕੇ ਮੈਨੂੰ ਬੇਵਕੂਫ, ਹੁਸ਼ਿਆਰੀ ਦੱਸਦੇ ਨੇ,

ਸੱਚ ਕੀ ਮੈਂ ਬੋਲਿਆ? ਬੰਦਾ ਹੰਕਾਰੀ ਦੱਸਦੇ ਨੇ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top