ਹੋਲਾ ਮਹੱਲਾ

ਪੂਰੀ ਕਾਇਨਾਤ ਦੀ ਜਿਸ ਵਿੱਚ ਭਲਾਈ ਹੈ,

ਏ ਰੀਤ ਮਾਂ ਗੁਜਰੀ ਦੇ ਲਾਲ ਦੀ ਚਲਾਈ ਹੈ,

ਹਰੇਕ ਧਰਮ ਦੇ ਲੋਕ ਮਿਲ ਕੇ ਜੋ ਰਹਿੰਦੇ ਹਾਂ,

ਇਸੇ ਰੀਤ ਨੂੰ ਆਪਾ ਹੋਲਾ-ਮਹੱਲਾ ਕਹਿੰਦੇ ਹਾਂ,ਘੋੜ ਸਵਾਰੀ, ਦੰਗਲ ਹੋਰ ਜੋਹਰ ਦਿਖਾਉਦੇ,

ਦਸਮ ਪਿਤਾ ਆਣ ਕੇ ਉਦੋਂ ਹੋਸਲਾ ਵਧਾਉਦੇ,

ਨਾ ਜੁਲਮ ਕਰਦੇ ਅਤੇ ਨਾ ਹੀ ਕਦੇ ਸਹਿੰਦੇ ਹਾਂ,

ਇਸੇ ਰੀਤ ਨੂੰ ਆਪਾ ਹੋਲਾ-ਮਹੱਲਾ ਕਹਿੰਦੇ ਹਾਂ,ਅਰਬੀ ਭਾਸ਼ਾਂ ਦਾ ਸ਼ਬਦ “ਹੁਲ” ਅਰਥ ਜਿਸਦਾ ਚੰਗੇ ਕੰਮਾਂ ਲਈ ਲੜਨਾ,

“ਮੈਦਾਨੇ ਜੰਗ” ਵਿੱਚ ਨਾ ਘਬਰਾਉਣਾ ਕਦੇ ਮੌਤ ਤੋਂ, ਭਾਵੇ ਪੈ ਜਾਵੇ ਮਰਨਾ,

“ਅਕਾਲ ਪੁਰਖ ਵਾਹਿਗੁਰੂ” ਦੀ ਉਸਤਤ ਕਰਨੀ, ਸਦਾ ਸੱਚ ਨਾਲ ਖੜਨਾ,

“ਮਹੱਲੇ” ਦਾ ਅਰਥ “ਜਿੱਤਣ ਤੋਂ ਬਾਅਦ” ਉਸੇ ਥਾਂ ਦੇ ਉੱਤੇ ਪੈਰ ਧਰਨਾ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top