ਸ਼ਰਧਾਜ਼ਲੀ

FB_IMG_1685336351095.jpg
ਤੇਰੀ ਜੋ ਸੋਚ ਉਸ ਸੋਚ ਦਾ ਮੁਕਾਬਲਾ ਉਹ ਕਿੱਥੋਂ ਕਰ ਲੈਣਗੇ,
ਤੇਰੇ ਵਾਂਗੂ ਪੰਜ ਸਾਲਾ ਚ' ਪੂਰੀ ਜ਼ਿੰਦਗੀ ਨੂੰ ਕਿੱਥੋਂ ਪੜ੍ਹ ਲੈਣਗੇ,
ਜੋ ਸੀ ਲਿਖਿਆ ਤੂੰ, ਉਹ ਹਰ ਗਲ ਹੀ ਸੱਚ ਕਰਕੇ ਵਿਖਾਈ ਏ,
ਕੌਣ ਕਹਿੰਦਾ ਹੈ ਤੂੰ ਮਰਿਆ ਜੱਟਾਂ, ਬਸ ਤੂੰ ਤੇ ਮੌਤ ਵਿਆਹੀ ਏ,
ਏਦਾ ਹੀ ਤੇਰੇ ਵਾਂਗ ਸੱਚ ਲਿਖਣ ਦੀ ਸਹੁੰ ਮੈਂ ਵੀ ਹੁਣ ਚੁਕੀ ਏ,
ਤੂੰ ਮੁਕ ਗਿਆ ਜੱਟਾਂ, ਪਰ ਹਾਲੇ ਤਕ ਕਿਸੇ ਦੀ ਨਫ਼ਰਤ ਨਾ ਮੁਕੀ ਏ,

ਮਾੜਾ ਅਜ ਵੀ ਉਹ ਤੈਨੂੰ ਬੋਲਦੇ ਨੇ, ਬੋਲਦੇ ਸੀ ਜੋ ਕਲ ਵੀ,
ਜਵਾਬ ਉਦੋਂ ਮਿਲਦਾ ਸੀ, ਤੇ ਮਿਲਦਾ ਹੈ ਹੁਣ ਹਰ ਪਲ ਵੀ,
ਬੜੀ ਕਿਸਮਤ ਚੰਗੀ ਜੱਟਾਂ ਤੇਰੀ, ਜਿੱਥੇ ਕਰਦਾ ਰਿਹਾ ਤੂੰ ਵਾਹੀ,
ਉਸੇ “ਟਾਹਲੀ ਵਾਲੇ ਖੇਤ” ਬਾਪੂ ਤੇਰੇ ਨੇ ਤੇਰੇ ਸਿਵੇ ਨੂੰ ਅੱਗ ਲਾਈ,
ਸਾਹ ਤੇਰੇ ਮੁਕ ਗਏ, ਜਵਾਬ ਦਿੰਦੀ “ਕਲਮ” ਨਾ ਤੇਰੀ ਰੁਕੀ ਏ,
ਤੂੰ ਮੁਕ ਗਿਆ ਜੱਟਾਂ, ਪਰ ਹਾਲੇ ਤਕ ਕਿਸੇ ਦੀ ਨਫ਼ਰਤ ਨਾ ਮੁਕੀ ਏ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top