ਕੁਝ ਜ਼ਜਬਾਤ

ਅਕਸਰ ਮੈਂਥੋਂ ਪੁੱਛਿਆ ਜਾਦਾਂ,
ਕਾਤੋਂ ਤੈਨੂੰ ਭੈਅ ਨੀ ਖਾਦਾਂ,
ਇਕੱਲਾ ਹੀ ਤੂੰ ਤੁਰਿਆ ਜਾਦਾਂ,
ਕਿਸ ਦੇ ਸਹਾਰੇ ਉੱਡਦਾ ਫਿਰਦਾ,
ਕਿਹੜੀ ਗੱਲੋਂ ਹੁਣ ਨੀ ਗਿਰਦਾ,
ਮੱਤ ਦੇ ਗਿਆ ਤੈਨੂੰ ਕਿਹੜਾ,
ਕਿੱਥੋਂ ਲੈ ਆਇਆ ਏਨਾ ਜੇਰਾ,
ਕੀ ਤੂੰ ਦਿਲ ਤੇ ਜਰਦਾ ਰਹਿੰਦਾ,
ਲਿਖ ਲਿਖ ਪੰਨੇ ਭਰਦਾ ਰਹਿੰਦਾ,
ਸਾਰੀ ਰਾਤ ਕਿਉ ਘੁੰਮਦਾ ਰਹਿੰਦਾ,
ਕਿਹੜੀ ਗੱਲੋਂ ਹੁਣ ਟਿਕ ਨੀ ਬਹਿੰਦਾ,
ਮੈਂ ਕਿਹਾ:-
ਨਸ਼ਿਆ ਦੇ ਨਾਲ ਮੈਨੂੰ ਜੋੜਦਾ,
ਸੱਭ ਤੇ ਕੀਤਾ ਵਿਸ਼ਵਾਸ ਤੋੜਤਾ,
ਕਿਹੜੀ ਕਿਹੜੀ ਗਲ ਮੈਂ ਸਿਨੇ ਦਬਾ,
ਸਬਰ ਦਾ ਅਕ ਮੈਂ ਕਿਵੇ ਚਬਾ,
ਦੋਸ਼ ਵਾਲਿਆ ਦਾ ਕੁੰਝ ਗਿਆ ਨਹੀ,
ਮੇਰਾ ਕੁੰਝ ਵੀ ਬਾਕੀ ਰਿਹਾ ਨਹੀ,
ਝੂਠੇ ਇਲਜ਼ਾਮ ਮੇਰੇ ਤੇ ਲੱਗੇ,
ਮੈਨੂੰ ਮਿਹਣੇ ਵੀ ਵਾਧੂ ਵੱਜੇ,
ਨੰਗ ਪੁਣੇ ਦਾ ਹੈ ਧੱਬਾ ਲੱਗਿਆ,
ਤਾਹੀ ਰਹਿਣ ਹੁਣ ਮੈਂ ਕੱਬਾ ਲੱਗਿਆ,
ਪਿਆਰ ਦਾ ਮੁਲ ਨਫ਼ਰਤ ਦੇ ਨਾਲ ਤਾਰਿਆ,
ਕਿਸੇ ਨੇ ਮੈਨੂੰ ਜਿਉਂਦੇ ਜੀ ਮਾਰਿਆ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top