ਮਾਂ ਬਾਪ

ਸੁਭਾਅ ਜਿਹਦਾ ਆਪਣੇ ਬਚੇ ਲਈ ਗਰਮ ਰਹਿੰਦਾ ਹੈ,
ਉਹ ਬਾਹਰੋਂ ਸਖ਼ਤ ਹੈ ਪਰ ਅੰਦਰੋਂ ਨਰਮ ਰਹਿੰਦਾ ਹੈ,

ਹਨੇਰਿਆਂ ਨੂੰ ਰੋਸ਼ਨ ਕਰਨ ਵਾਲੀ ਇਕ ਆਸ ਹੈ ਉਹ,
ਟੁੱਟੇ ਹੋਏ ਅਰਮਾਨਾਂ ਦੀ ਹਿੰਮਤ ਤੇ ਵਿਸ਼ਵਾਸ ਹੈ ਉਹ,

ਖੁਦ ਦੇ ਸੁਪਨੇ ਬੱਚਿਆਂ ਵਿਚ ਪੂਰਾ ਕਰਦਾ ਹੈ ਉਹ,
ਬਚੇ ਦਾ ਚੰਗਾ ਭਵਿੱਖ ਮੁਸੀਬਤਾਂ ਨਾਲ ਲੜਦਾ ਉਹ,

ਉਹ ਇਕ ਬੋਹੜ, ਜਿਸਦੀ ਛਾਂ ਪੂਰਾ ਪਰਿਵਾਰ ਮਾਣੇ,
ਉਹ ਇਕ ਕਿਸਾਨ, ਮਿਹਨਤ ਸਦਕਾ ਖਾਦੇ ਹਾਂ ਦਾਣੇ,

ਮੈਂ ਮਾਪ ਨਹੀ ਸਕਦਾ ਕੀ ਚਲਦਾ ਹੈ ਪਿਤਾ ਦੇ ਅੰਦਰ,
ਰਿਸ਼ਤਿਆ ਦਾ ਦਰਿਆ ਜਿਵੇ ਕੋਈ ਗਹਿਰਾ ਸਮੁੰਦਰ,

ਜਿੰਨਾਂ ਕੋਲ ਮਾਂ ਪਿਉ ਹੈਗੇ ਨੇ ਉਹ ਬਹੁਤ ਅਮੀਰ ਹੈ,
ਮਾਂ ਦੀ ਤਰਾਂ ਇਕ ਪਿਤਾ ਵੀ ਰੱਬ ਦਾ ਰੂਪ ਸਰੀਰ ਹੈ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

images (21).jpeg
 
Top