ਡਲੀਟ

ਜੋ ਵੀ ਕਰਦੇ ਨੇ ਜਜ ਮੈਨੂੰ ਸ਼ਕਲਾਂ ਤੋਂ,
ਭੇਤੀ ਸਾਰਿਆ ਦੀ ਮੈਂ ਇਥੇ ਅਕਲਾਂ ਤੋਂ,
ਜਿਹੜੇ ਲੋਕ ਦੋਗ਼ਲੇ ਤੇ ਢੀਠ ਹੁੰਦੇ ਗਏ,
ਹੋਲੀ ਹੋਲੀ ਦਿਲ ਚ' ਡਲੀਟ ਹੁੰਦੇ ਗਏ,

ਪਰਖੇ ਬਹੁਤੇ ਮੇਰੇ ਹੀ ਮਾੜੇ ਵਕਤ ਨੇ,
ਗੱਲਾਂ ਕੁਝ ਕਹੀਆਂ ਬੜੀਆਂ ਸਖ਼ਤ ਨੇ,
ਜਿਹਦੇ ਬੁਰੇ ਸ਼ਬਦ ਰਪੀਟ ਹੁੰਦੇ ਗਏ,
ਹੋਲੀ ਹੋਲੀ ਦਿਲ ਚ' ਡਲੀਟ ਹੁੰਦੇ ਗਏ,

ਆਪਣੀ ਕਹੀ ਹੋਈ ਗਲ ਜੇਹੜੇ ਮੁਕਰੇ,
ਦਿੱਤਾ ਸਾਥ ਮੈਂ, ਕਈ ਥਾਈ ਨਾ ਸ਼ੁਕਰੇ,
ਜਿਹਦੇ ਕੋਲੋਂ ਵੀ ਯਾਰ ਚੀਟ ਹੁੰਦੇ ਗਏ,
ਹੋਲੀ ਹੋਲੀ ਦਿਲ ਚ' ਡਲੀਟ ਹੁੰਦੇ ਗਏ,

ਆਖੇ ਵਿਆਹ ਸਾਨੂੰ ਸਰਾਬ ਨੀ ਪਿਲਾਈ,
ਨਾ ਮੈਂ ਪਿਲਾਉਂਦਾ ਨਾ ਪੀਂਦਾ ਮੇਰੇ ਭਾਈ,
ਕੁਤੇ ਆਲੀ ਫਿਲਿੰਗ ਲੈ ਈਟ ਹੁੰਦੇ ਗਏ,
ਹੋਲੀ ਹੋਲੀ ਦਿਲ ਚ' ਡਲੀਟ ਹੁੰਦੇ ਗਏ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top