ਮਜਦੂਰ ਦਿਵਸ

ਜ਼ਿੰਦਗੀ ਨੂੰ ਘੜ ਕੇ ਬਣਾਉਦਾਂ ਉਸ ਨੂੰ ਖ਼ੁਸ਼ਹਾਲ,
ਜਿਥੇ ਵੀ ਰੱਬ ਰਖੇ ਓ ਖੁਸ਼ ਰਹਿੰਦਾ ਉਸੇ ਹੀ ਹਾਲ,
ਭੀਖ ਮੰਗੇ ਨਾ ਕਿਸੇ ਤੋਂ ਜੇ ਲੱਖ ਪੈ ਜਾਵੇ ਚਾਹੇ ਲੋੜ,
ਹੋਲੀ ਹੋਲੀ ਬਰਕਤ ਆਦੀ ਰਹਿੰਦੀ ਨਾ ਫੇਰ ਥੌੜ,
ਬੱਚਿਆਂ ਖਾਤਿਰ ਕਰਦੇ ਨੇ ਜੋ ਆਪਣੇ ਸੁਪਨੇ ਚੂਰ,
ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ,

ਲੱਗਜੇ ਝੜੀ ਸਾਉਣ ਦੀ ਮਿਲਦਾ ਨਹੀ ਕੰਮ ਕਾਜ,
ਉਸ ਦੇ ਬੱਚੇ ਭੁੱਖੇ ਸੋ ਜਾਦੇ ਜੇ ਘਰੇ ਨਾ ਹੋਵੇ ਅੰਨਾਜ਼,
ਅਮੀਰਾਂ ਦਾ ਏਨੂੰ ਮਜ਼ਦੂਰੀ ਦੇਣਾ ਵੱਖਰਾ ਹੀ ਅੰਦਾਜ਼,
ਬਹੁਤੇ ਚੁੱਕਦੇ ਨੇ ਫਾਇਦਾ ਧੀ ਭੈਣ ਦੀ ਲੁੱਟਦੇ ਲਾਜ,
ਸ਼ੋਕ ਨਹੀ ਏਹ ਕੋਈ ਬਸ ਗਰੀਬੀ ਇੰਨਾਂ ਦਾ ਕਸੂਰ,
ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ,

ਫਰੀ ਆਟੇ ਦਾਲ ਆਲੀ ਇਹਨਾਂ ਦੀ ਤਕਦੀਰ ਨਹੀ,
ਸੱਚ ਆਖਾਂ ਤਾਂ ਗਰੀਬ ਦਾ ਰੱਬ ਜਾ ਕੋਈ ਪੀਰ ਨਹੀ,
ਜਿਥੇ ਮਿਲਜੇ ਰੋਟੀ ਇੰਨਾ ਨੂੰ ਏਹ ਉੱਥੇ ਜਾ ਬਹਿ ਜਾਦੇ,
ਜਿਹੜਾ ਕਰਜੇ ਮਦਦ ਇੰਨਾ ਦੀ, ਉਸੇ ਰੱਬ ਕਹਿ ਜਾਦੇ,
ਪਸੀਨੇ ਦਾ ਇਤਰ ਪਹਿਚਾਣ ਖੁਸ਼ਬੋ ਨਾਲ ਨੇ ਭਰਪੂਰ,
ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

images (17).jpeg
 
Top