ਫੇਸਬੁਕ

ਆਪ ਉਠਜੇ ਪਹਿਲਾ ਤੇ ਫਿਰ ਫੋਨ ਉਠਾਉਂਦੇ ਨੇ,
ਮਾਰ ਮਾਰ ਕੇ ਉਗਲਾਂ ਓ ਫੇਸਬੁਕ ਚਲਾਉਂਦੇ ਨੇ,

ਇੰਟਰਨੇਟ ਤੇ ਦੋਸਤ ਸੱਭ ਦੇ ਬਣ ਗਏ ਨੇ ਬਥੇਰੇ,
ਕੁੱਤਿਆਂ ਵਾਂਗ ਭੋਕਦੇ ਰਹਿੰਦੇ ਐਵੇ ਫਾਲਤੂ ਜੇਹੜੇ,
ਹੈਲੋ ਹਾਏ ਬੋਲਦੇ ਨਾਲੇ, ਹਾਉ ਆਰ ਯੂ ਕਹਿੰਦੇ ਨੇ,
ਦੁਨੀਆਂ ਦੇ ਜਿੰਨੇ ਵਿਹਲੜ ਫੇਸਬੁਕ ਤੇ ਰਹਿੰਦੇ ਨੇ,

ਕੋਈ ਨਵੀ ਲਈ ਗਡੀ ਹੋਵੇ ਜਾਂ ਹੋਵੇ ਕੱਪੜੇ ਬਾਈਕ,
ਕੁੜੀਆਂ ਦੀ ਏਸ ਪੋਸਟ ਹੁੰਦੇ ਵਾਧੂ ਕੁਮੈਂਟ ਲਾਈਕ,
ਮੁੰਡੇ ਏਸੇ ਗਲੋ ਬਹੁਤੇ ਇੱਥੇ, ਸੜ ਸੜ ਕੇ ਬਹਿੰਦੇ ਨੇ,
ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ,

ਵਿਆਹੇ ਵਰੇ ਲਿਖਣ ਅੱਜਕੱਲ ਖੁਦ ਨੂੰ ਇੱਥੇ ਅਲੌਨ,
ਕੱਪੜੇ ਬ੍ਰੈਡਡ ਪਾਉਂਦੇ ਪਰ ਚਾਹੇ ਸਿਰ ਤੇ ਲੱਖਾਂ ਲੌਨ,
ਸੱਚੀ ਗਲ ਕੋਈ ਆਖ ਦੇਵੇ ਝੱਟ ਲੜਨ ਨੂੰ ਪੈਦੇ ਨੇ,
ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ,

ਠਰਕੀ ਬੁੱਢੜਿਆਂ ਦਾ ਵੀ ਅੱਜ ਕਲ ਨਵਾ ਰਿਵਾਜ,
ਮੁਹੱਬਤ ਆਲੀ ਸੁਣਿਆ ਇਹਨਾਂ ਦੇ ਵੀ ਲੱਗੀ ਖਾਜ,
ਮਹਲ ਮੁਨਾਰੇ ਇਸ਼ਕ ਦੇ ਛਿੱਤਰਾਂ ਨਾਲ ਢਹਿੰਦੇ ਨੇ,
ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ,

ਤੁਰੇ ਫਿਰਦੇ ਮੇਰੇ ਵਰਗੇ ਵੀ ਕਈ ਲੇਖਕ ਨੇ ਇੱਥੇ,
ਝੂਠਾ ਦੀ ਪੰਡ ਚਕੀ ਫਿਰੇ ਸੱਚ ਰਹਿ ਗਿਆ ਪਿੱਛੇ,
ਲਿਖਤਾਂ ਮੇਰੀਆਂ ਚੁੱਕ ਕੇ ਕਈ ਨਾਂ ਅਪਣਾ ਲੈਂਦੇ ਨੇ,
ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top