ਰੁੱਖ

ਰੁੱਖ ਸਾਡੇ ਬਣਗੇ ਪ੍ਰਾਣ ਅਧਾਰ,
ਸਾਨੂੰ ਸੁੱਖ ਦਿੰਦੇ ਏਹ ਬੇਸ਼ੁਮਾਰ,
ਪ੍ਰਦੂਸ਼ਣ ਦਾ ਦੈਂਤ ਦੂਰ ਭਜਾਈਏ,
ਆਉ ਮਿਲ ਜੁਲ ਰੁੱਖ ਲਗਾਈਏ,

ਚਾਰੇ ਪਾਸੇ ਸੀ ਛਾਈ ਹਰੀਆਲੀ,
ਵੱਢ ਕੇ ਹੁਣ ਮੁਕਾਈ ਹਰੀਆਲੀ,
ਬੋਝ ਆਪਣੇ ਸਿਰ ਦਾ ਲਹਾਈਏ,
ਆਉ ਮਿਲ ਜੁਲ ਰੁੱਖ ਲਗਾਈਏ,

ਤਾਪਮਾਨ ਦਾ ਹੈ ਵੱਧਿਆ ਪਾਰਾ,
ਸਾਫ ਜੋ ਕਰਤਾ ਏ ਜੰਗਲ ਸਾਰਾ,
ਖ਼ਤਰਾ ਨਾ ਅਸੀਂ ਆਪ ਬੁਲਾਈਏ,
ਆਉ ਮਿਲ ਜੁਲ ਰੁੱਖ ਲਗਾਈਏ,

ਛੇੜ ਛਾੜ ਅਸਾ ਮਾੜੀ ਕੀਤੀ,
ਅੰਤ ਸਾਡੇ ਨਾਲ ਜੋ ਏਹੋ ਬੀਤੀ,
ਹੋਰ ਨਾ ਹੁਣ ਸਬਰ ਅਜਮਾਈਏ,
ਆਉ ਮਿਲ ਜੁਲ ਰੁੱਖ ਲਗਾਈਏ,

ਮਹਿਕਣ ਜਦੋਂ ਏ ਲੱਗਦੇ ਸੋਹਣੇ,
ਮੁਰਝਾਇਆ ਫੇਰ ਪੈ ਜਾਦੇ ਰੋਣੇ,
ਫੁੱਲ ਅਸਾ ਇਸ਼ਕ ਦੇ ਉਗਾਈਏ,
ਆਉ ਮਿਲ ਜੁਲ ਰੁੱਖ ਲਗਾਈਏ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top