ਮਾਂ ਬੋਲੀ ਪੰਜਾਬੀ

ੳ ਤੋਂ ਇਕ ਓਮ ਕਾਰ ਦਾ ਅ ਤੋਂ ਹੋਇਆ ਆਗਾਜ਼,
ਆਪਣੀ ਮਾਂ ਬੋਲੀ ਪੰਜਾਬੀ, ਸਭ ਨੂੰ ਬੜਾ ਹੈ ਨਾਜ਼,

ਈ ਤੋਂ ਇਨਕਲਾਬ ਦੀ ਅਤੇ ਸ ਤੋਂ ਹੋਈ ਸ਼ੁਰੂਆਤ,
ਦਬਾਉਣ ਲਈ ਇਸਨੂੰ ਕਰਦੇ, ਵੈਰੀ ਘਾਤ ਤੋਂ ਘਾਤ,

ਹ ਤੋਂ ਜਦੋਂ ਹੰਕਾਰ ਜੰਮਿਆ, ਕ ਕਿਰਪਾ ਹੋਈ ਬੰਦ,
ਵੱਡਾ ਛੋਟਾ ਨਾ ਮਾਇਨੇ, ਹੁਣ ਬਕਦਾ ਸੱਭ ਨੂੰ ਗੰਦ,

ਖ ਤੋਂ ਖਤਮ ਹੋ ਪਿਆਰ ਗਿਆ, ਗ ਤੋਂ ਗਗਨ ਅਕਾਸ਼,
ਮੁੜ ਕੇ ਸਾਰੇ ਇਕ ਹੋ ਜਾਣ, ਹਰ ਵੇਲੇ ਇਹੋ ਅਰਦਾਸ,

ਘ ਤੋਂ ਘੋੜ-ਸਵਾਰੀ ਦਾ ਛਾਇਆ, ਰੋਅਬ ਪੂਰੇ ਪੰਜਾਬ,
ਙ ਵਾਂਗ ਨਾ ਖਾਲੀ ਰਹਿ ਜਾਇਓ, ਕਿਤੇ ਤੁਸੀਂ ਜਨਾਬ,

ਚ ਤੋਂ ਚੌਧਰ ਕਬੀਲਦਾਰੀ, ਛ ਤੋਂ ਛੱਪੜ ਟੋਏ ਛਪਾਰ,
ਪਿੰਡ ਪੰਚਾਇਤੀ ਜ਼ਮੀਨ ਦੇ, ਬਣੇ ਬੜੇ ਹੀ ਦਾਵੇਦਾਰ,

ਜ ਤੋਂ ਜਗਤ ਜਾਨਣੀ ਮਾਂ ਨੂੰ, ਝ ਤੋਂ ਝੁਕ ਕੇ ਮੱਥਾ ਟੇਕ,
ਇਕ ਦੁੱਖ ਨਾ ਸਹਿੰਦਾ ਤੂੰ, ਜੇ ਕਿਧਰੇ ਲਿਖਦੀ ਉਹ ਲੇਖ,

ਞ ਤੋਂ ਞਾਣੀ ਵਾਣ ਪਿਆਰਾ, ਟ ਤੋਂ ਟੁੱਟੀ ਗੰਢਣ ਹਾਰਾ,
ਛੱਡ ਐਬ ਸਿਮਰਨ ਕਰ, ਜਨਮ ਮਿਲਣਾ ਨੀ ਦੁਬਾਰਾ,

To be cont.
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top