ਮੇਰਾ ਆਈਡਲ

ਤੇਰੀ ਸੋਚ ਤੇ ਚੱਲਣ ਦੀ ਕੋਸ਼ਿਸ਼ ਸਾਡੀ ਬੜੀ ਨਿਰਾਲੀ ਏ,
ਤੂੰ ਕਾਹਦਾ ਚਲਾ ਗਿਆ ਜੱਟਾਂ, ਲੱਗੇ ਦੁਨੀਆ ਖਾਲੀ ਏ,
ਦਸ ਦਿਨ ਰਹਿਣਾ ਨਸੀਬ ਨਾ ਹੋਇਆ ਸੁਨੀ ਪਈ ਹਵੇਲੀ,
ਤੂੰ ਇੰਨੀ ਦੌਲਤ ਬਣਾ ਗਿਆ ਨਾ ਕੋਈ ਵਾਰਿਸ ਬੇਲੀ ਏ,
ਗੀਤ ਨਹੀਓ ਲਿਖੇ ਤੂੰ, ਲਿਖਿਆ ਜ਼ਿੰਦਗੀ ਦਾ ਜੰਗਨਾਮਾ,
ਦੁਨੀਆ ਤੇ ਛਾਂ ਗਿਆ ਜਿਵੇ ਅਮਰੀਕੀ “ਬਰਾਕ ਓਬਾਮਾ”
ਪਲ ਪਲ ਹਰ ਸਾਹ ਨਾਲ ਤੇਰਾ ਜ਼ਿਕਰ ਹੁੰਦਾ ਰਹੂਗਾ,
“ਮੂਸੇ ਵਾਲਾ” ਮੇਰਾ ਆਈਡਲ ਮੈਂ ਹਰ ਕਵਿਤਾ ਚ' ਕਹੂਗਾ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top