ਟੂ ਪਾਕ

ਲੇਸੇਨ ਪਾਰਿਸ਼ ਕਰੁੱਕ ਨੇ ਬਦਲਿਆ ਦੌਰ ਦਾ ਰੁੱਖ,
ਉਸ ਸਮੇ ਦਾ ਅਮਰੀਕੀ ਰੈਪਰ ਅਤੇ ਅਦਾਕਾਰ,
ਲੋਕਾਂ ਆਪਣਿਆਂ ਖਾਤਿਰ ਸੀ ਲਿਖਦਾ ਗਾਉਂਦਾ,
ਸਟੇਜੀ ਭਾੜਥੂ ਪਾਉਂਦਾ ਮਸ਼ਹੂਰ ਉਹ ਫ਼ਨਕਾਰ,
ਜਿਹਦੇ 75 ਮਿਲਿਅਨ ਰਿਕਾਰਡ ਗਏ ਸੀ ਵਿਕ,
ਸਮੇ ਦਿਆ ਹਾਲਾਤਾਂ ਨੂੰ ਭਾਫ਼ਦਾ ਤੇ ਲੈਂਦਾ ਲਿਖ,
ਸੱਚ ਦੀ ਕਰ ਪੜਚੋਲ ਜੀਵਨੀ ਉਦੀ ਵਿੱਚ ਝਾਕ,
ਗੋਲੀ ਨਾਲ ਮਰ ਗਿਆ ਤੇ ਬਣਿਆ ਫੇਰ ਟੂ ਪਾਕ,

ਉਸ ਦਾ ਹਮੇਸ਼ਾ ਸਮਾਜਿਕ ਮੁੱਦੇ ਹੀ ਰਿਹਾ ਵਿਸ਼ਾ,
ਧਮਕੀਆਂ ਵਾਧੂ, ਗੀਤਾਂ ਨੂੰ ਨਾ ਦਿੱਤੀ ਹੋਰ ਦਿਸ਼ਾ,
ਵੱਧ ਵਿਕੀਆਂ ਆਈਜ਼ ਆਨ ਮੀ ਤੇ ਗ੍ਰੇਟਿਸਟਹਿੱਟ,
ਕਿੱਧਰੋਂ ਏਹ ਆ ਗਿਆ ਵੈਰੀ ਰਹੇ ਕਿਸਮਤ ਪਿੱਟ,
ਲਿਖਦਾ ਰਿਹਾ ਗਾਉਂਦਾ ਹਾਰ ਮੰਨੀ ਨਹੀ ਵਿੱਚ ਗੇਮ,
ਸ਼ਾਮਿਲ ਕਰ ਅੰਤ ਰੌਕ ਐਂਡ ਰੋਲ ਹਾਲ ਆਫ ਫੇਮ,
ਲੋਕਾਂ ਆਪਣੀ ਖਾਤਿਰ ਉਹ ਮਿਲ ਗਿਆ ਵਿੱਚ ਖਾਕ,
ਗੋਲੀ ਨਾਲ ਮਰ ਗਿਆ ਤੇ ਬਣਿਆ ਫੇਰ ਟੂ ਪਾਕ,

ਪੈਸਾ ਚਾਹੇ ਦੋਹਾਂ ਵਾਧੂ ਕਮਾਇਆ ਸੀਪਲ ਜੇਹੀ ਦਿੱਖ,
ਦੋਗਲੇਪਨ ਤੋਂ ਖਾਦੇ ਖਾਰ, ਦੋਗ਼ਲਿਆਂ ਨੂੰ ਕਰਦੇ ਕਿਕ,
ਮੇਰੇ ਆਈਡਲ ਦਾ ਰੋਲ ਮਾਡਲ ਉਹ, ਅਹਿਮੀਅਤ ਖਾਸੀ,
“ਸਿੱਧੂ” ਵੀ ਉਦੇ ਵਾਗ ਹੀ ਮਰਿਆ ਦੋਹਾਂ ਦੀ ਇਕੋ ਰਾਸ਼ੀ,
ਲੱਖ ਡਰਾਵੇ ਦਿੱਤੇ ਹੋਣੇ ਫਿਰ ਜਾ ਕੇ ਕੀਤੀ ਛਾਤੀ ਛਲਣੀ,
ਮਰ ਕੇ ਓ ਹੁਣ ਅਮਰ ਹੋ ਗਏ ਪਰ ਹਾਰ ਨਾ ਕਦੇ ਮੰਨੀ,
ਕਲਮ ਨੂੰ ਲੋੜ ਤੂੰ ਮੌੜ ਦੋਵਾਂ ਤਾਈ ਮੇਰੀ ਰੱਬ ਨੂੰ ਹਾਕ,
ਗੋਲੀ ਨਾਲ ਮਰ ਗਿਆ ਤੇ ਬਣਿਆ ਫੇਰ ਟੂ ਪਾਕ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Top