Old Lyrics ਸ਼ਾਜਿਸ਼ ਵਰਗਾ ਪਿਆਰ

Tejjot

Elite
ਹੁਣ ਵੇਲੇ ਨੂੰ ਪਛਤਾਉਣੇ ਹਾਂ
ਮੱੱਥੇ ਤੇ ਠੋਰਾ ਲਾਉਣੇ ਹਾਂ
ਤੇਰੇ ਨਾਲ ਸਾਡਾ ਮੋਹ ਡਾਢਾ ਸਾਡੇ ਲਈ ਬਣ ਇਲਜਾਮ ਗਿਆ
ਇੱਕ ਸ਼ਾਜਿਸ਼ ਵਰਗਾ ਪਿਆਰ ਤੇਰਾ ਸਾਨੂੰ ਤਾਂ ਕਰ ਬਦਨਾਮ ਗਿਆ

ਤੇਰਾ ਬੁਣਿਆ ਜਾਲ ਮੁਹੱਬਤਾਂ ਦਾ ਓਹ ਕੱਚਾ ਸੀ
ਉਹ ਝੂਠਾ ਪੈ ਗਿਆ ਪਿਆਰ ਜੋ ਸਾਡਾ ਸੱਚਾ ਸੀ
ਜੀਹਦੀ ਗਲੀ ਗਲੀ ਵਿੱਚ ਚਰਚਾ ਸੀ ਉਹ ਰਿਸ਼ਤਾ ਹੋ ਗੁੰਮਨਾਮ ਗਿਆ
ਇੱਕ ਸ਼ਾਜਿਸ਼ ਵਰਗਾ ਪਿਆਰ ਤੇਰਾ ਸਾਨੂੰ ਤਾਂ ਕਰ ਬਦਨਾਮ ਗਿਆ

ਤੇਰੇ ਨਾਉਂ ਦੀ ਆੜ ਚ ਸਾਨੂੰ ਤਾਹਨੇ ਵੱਜਦੇ ਨੇ
ਸਾਨੂੰ ਵੇਖ ਕੇ ਲੋਕੀ ਗੁੱਝੇ ਹਾਸੇ ਹੱਸਦੇ ਨੇ
ਇੱਕ ਤੇਰੀ ਤੰਗ ਦਿਲੀ ਕਰਕੇ ਸਾਡਾ ਜਿਉਣਾ ਹੋ ਹਰਾਮ ਗਿਆ
ਇੱਕ ਸ਼ਾਜਿਸ਼ ਵਰਗਾ ਪਿਆਰ ਤੇਰਾ ਸਾਨੂੰ ਤਾਂ ਕਰ ਬਦਨਾਮ ਗਿਆ

ਕੀ ਕਹੀਏ ਤੇਰੀ ਏਸ ਮੁਲਾਹਜੇਦਾਰੀ ਨੂੰ
ਕਿਸੇ ਦੁਸ਼ਮਨੀ ਵਰਗੀ ਤੇਰੀ ਯਾਰੀ ਨੂੰ
ਤੈਨੂੰ ਪ੍ਰੀਤ ਖਮਾਣੋਂ ਵਾਲਾ ਤਾਂਹੀਓਂ ਆਖਰੀ ਆਖ ਸਲਾਮ ਗਿਆ
ਇੱਕ ਸ਼ਾਜਿਸ਼ ਵਰਗਾ ਪਿਆਰ ਤੇਰਾ ਸਾਨੂੰ ਤਾਂ ਕਰ ਬਦਨਾਮ ਗਿਆ
 
Top