Lyrics ਲਾਰੇ ੨

Tejjot

Elite
ਹਵਾ ਵਾਂਗਰਾਂ ਰੁਮਕਦੇ ਲੰਘ ਗਏ ਓਹ ਅਸੀਂ ਰੁੱਖ ਦੇ ਵਾਂਗਰਾਂ ਖੜ੍ਹੇ ਰਹਿ ਗਏ
ਸੋਹਣੇ ਚਿਹਰੇ ਲਈ ਤੋਹਫਾ ਸੀ ਬੜਾ ਸੋਹਣਾ ਤੇ ਨੱਗ ਲੌਂਗ ਦੇ ਵਿੱਚ ਹੀ ਜੜੇ ਰਹਿ ਗਏ
ਦੇਬੀ ਝੂੱਟੇ ਉਹ ਗੈਰ ਨੂੰ ਦੇਣ ਲੱਗੇ ਤੇ ਆਪਾਂ ਆਸ ਦੀ ਪੀਂਘ ਤੇ ਚੜ੍ਹੇ ਰਹਿ ਗਏ
ਸੁਲਾਹ ਹੋਣ ਦਾ ਨਹੀਂ ਸਬੱਬ ਬਣਿਆ ਤੇ ਯਾਰ ਨਿੱਕੀ ਜਿਹੀ ਗੱਲ ਤੇ ਅੜੇ ਰਹਿ ਗਏ

ਤੈਨੂੰ ਚੰਗਾ ਲੱਗੇ ਦਿਲਾਂ ਨਾਲ ਖੇਡਣਾ ਆਪਾਂ ਗੱਲ ਦਿਲ ਉੱਤੇ ਲਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ

ਰੰਗ ਕੇ ਤੂੰ ਭੁੱਲੀ ਜਿਹੜੇ ਰੰਗੇ ਹੋਏ ਆਂ
ਲਾਰਿਆਂ ਦੀ ਰੱਸੀ ਉੱਤੇ ਟੰਗੇ ਹੋਏ ਆਂ
ਚਿਹਰੇ ਉੱਤੇ ਚਿਹਰਾ ਤੇਰਾ ਖੋਟ ਨਾ ਦਿੱਸੇ
ਚੰਗੇ ਭਲਿਆਂ ਨੂੰ ਸਾਡੀ ਚੋਟ ਨਾ ਦਿੱਸੇ
ਸਾਡਾ ਨਾ ਕਿਸੇ ਵੀ ਹਾਲ ਚਾਲ ਪੁੱਛਿਆ ਸਾਡੀ ਨਾ ਕਿਤੇ ਵੀ ਸੁਣਵਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ

ਉਹਨੂੰ ਦੂਜੇ ਕਿਸੇ ਸਬਕ ਦੀ ਲੋੜ ਨਹੀਂ ਢਾਈ ਅੱਖਰ ਪ੍ਰੇਮ ਦੇ ਜਿਹੜਾ ਪੜ੍ਹ ਜਾਂਦਾ
ਅੜ ਕੇ ਜੇ ਮਾਸ਼ੂਕ ਵੀ ਨਾਲ ਖਲੋ ਜਾਵੇ ਆਸ਼ਕ ਸਾਰੀ ਦੁਨੀਆਂ ਦੇ ਨਾਲ ਲੜ ਜਾਂਦਾ
ਆਸ਼ਕ ਦੇ ਲਈ ਇਸ਼ਕ ਰੜੇ ਪਹਾੜ ਜਿਹਾ ਡਿੱਗ ਕੇ ਨਹੀਂਉ ਬਚਣਾ ਤਾਂ ਵੀ ਚੜ੍ਹ ਜਾਂਦਾ
ਸ਼ਮਾਂ ਸੁਨੇਹੇ ਭੇਜੇ ਨਾ ਪਰਵਾਨਿਆਂ ਨੂੰ ਲੱਗੀ ਵਾਲਾ ਆ ਕੇ ਆਪੇ ਸੜ ਜਾਂਦਾ

ਤੂੰ ਜਿਉਂਦੀ ਪਿਆਰ ਦੀ ਤੌਹੀਨ ਕਰਕੇ
ਅਸੀਂ ਮਾਰੇ ਗਏ ਆਂ ਯਕੀਨ ਕਰਕੇ
ਕਿਸੇ ਝੋਲੀ ਟੀਸੀ ਵਾਲਾ ਬੇਰ ਪੈ ਗਿਆ
ਸਾਡੇ ਕਾਲਜੇ ਚ ਖੁੱਭਾ ਕੰਡਾ ਰਹਿ ਗਿਆ
ਇਸ਼ਕੇ ਚ ਦੇਬੀ ਨੁਕਸਾਨ ਨਾ ਗਿਣੇ ਭਾਵੇਂ ਕਿੱਡੀ ਕੀਮਤ ਚੁਕਾਈ ਹੋਈ ਆ
ਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ
 
Top