Old Lyrics ਸੱਜਣਾਂ ਛੱਡਦੇ ਪੋਚੇ ਪਾਉਣੇ

Tejjot

Elite
ਸੱਜਣਾਂ ਛੱਡਦੇ ਪੋਚੇ ਪਾਉਣੇ ਤੇਰਾ ਮੇਰਾ ਜੋੜ ਨਹੀਂ
ਕਦੇ ਮੇਰੀ ਤੈਨੂੰ ਲੋੜ ਨਹੀਂ ਸੀ ਅੱਜਕੱਲ ਤੇਰੀ ਲੋੜ ਨਹੀਂ

ਭੁੱਲ ਜਾ ਮੇਰੇ ਗੀਤ ਪੁਰਾਣੇ
ਭੁੱਲ ਜਾ ਆਪਣੇ ਹੱਸਣੇ ਗਾਣੇ
ਨਵਿਆਂ ਦੀ ਝੋਲੀ ਵਿੱਚ ਪੈ ਕੇ
ਭੁੱਲ ਜਾ ਆਪਣੇ ਮੀਤ ਪੁਰਾਣੇ
ਦੁਨੀਆਂ ਦੀ ਇਸ ਭੀੜ ਦੇ ਅੰਦਰ ਯਾਰਾਂ ਦੀ ਕੋਈ ਥੋੜ ਨਹੀਂ
ਸੱਜਣਾਂ ਛੱਡਦੇ ਪੋਚੇ ਪਾਉਣੇ ਤੇਰਾ ਮੇਰਾ ਜੋੜ ਨਹੀਂ

ਭਰਮ ਭੁਲੇਖੇ ਮੇਰੇ ਵਾਰੇ
ਕੀਤੇ ਨਾ ਤੂੰ ਦੂਰ ਪਿਆਰੇ
ਯਾਰਾਂ ਤੇ ਇਤਬਾਰ ਨਾ ਹੋਇਆ
ਚੱਲਿਆ ਤੂੰ ਗੈਰਾਂ ਦੇ ਇਸ਼ਾਰੇ
ਵਕਤ ਨਚਾਵੇ ਜਿਦਾਂ ਚਾਹਵੇ ਵਕਤ ਤੇ ਕਿਸੇ ਦਾ ਜੋਰ ਨਹੀਂ
ਸੱਜਣਾਂ ਛੱਡਦੇ ਪੋਚੇ ਪਾਉਣੇ ਤੇਰਾ ਮੇਰਾ ਜੋੜ ਨਹੀਂ

ਕਦੀ ਵੀ ਤੇਰਾ ਧਿਆਨ ਨਾ ਹੋਇਆ
ਮੈਂ ਤੈਨੂੰ ਪਰਵਾਨ ਨਾ ਹੋਇਆ
ਪਿਆਰ ਦੇ ਬਦਲੇ ਦਿੱਤੀ ਜੁਦਾਈ
ਇਹ ਕੋਈ ਅਹਿਸਾਨ ਨਾ ਹੋਇਆ
ਗੌਤਮ ਹੱਥ ਵਿੱਚ ਕਲਮ ਬਥੇਰੀ ਭਾਵੇਂ ਲੱਖ ਕਰੋੜ ਨਹੀਂ
ਸੱਜਣਾਂ ਛੱਡਦੇ ਪੋਚੇ ਪਾਉਣੇ ਤੇਰਾ ਮੇਰਾ ਜੋੜ ਨਹੀਂ
 
Top