ਰੂਹ

ਰੂਹ ਤਾ ਤੇਰੇ ਕੋਲ ਹੀ ਰਹਿ ਗਈ
ਕੁਝ ਨਹੀ ਪੱਲੇ ਬਚੀਆਂ ਇਸ ਸ਼ਰੀਰ ਦੇ
ਅਕਸਰ ਹੀ ਗੱਲਾਂ ਵਿਚ ਕਹਿ ਦਿੰਦੀ ਆ
ਕੇ ਤੇਰੇ ਲਿਖੇ ਅੱਖਰ ਕਾਲਜਾ ਮੇਰਾ ਚੀਰ ਦੇ
ਦੱਸ ਕਿਵੇ ਪਿੱਛਾ ਛੁਡਾਵਾ ਤੇਰੀਆ ਯਾਦਾਂ ਤੋ
ਦੱਸ ਕਿਵੇ ਅੱਖ ਚੁਰਾਵਾ ਤੇਰੇ ਨਾਲ ਦੇਖੇ ਖੁਆਬਾ ਤੋ
ਦੱਸ ਤੈਨੂੰ ਭੁੱਲਣ ਲਈ ਨਿਆਜ਼ ਸੁਖਾ ਕਿਸ ਪੀਰ ਦੇ
ਅਕਸਰ ਹੀ ਗੱਲਾਂ ਵਿਚ ਕਹਿ ਦਿੰਦੀ ਆ
ਕੇ ਤੇਰੇ ਲਿਖੇ ਅੱਖਰ ਕਾਲਜਾ ਮੇਰਾ ਚੀਰ ਦੇ
#ਸੰਜੀਵ ਦਦਰਾਲ
 
Top