ਜਦੋੰ ਸਾਡੇ ਤੇ ਬੱਦਲ ਕਾਲੇ ਛਾ ਗਏ ਨੇ,

ਜਦੋੰ ਸਾਡੇ ਤੇ ਬੱਦਲ ਕਾਲੇ ਛਾ ਗਏ ਨੇ,
ਫਸਲਾਂ ਵਾਂਗੂ ਸਾਰੇ ਰੰਗ ਵਟਾ ਗਏ ਨੇ।

ਦੋਸਤ, ਮਿੱਤਰ ਸਭ ਖੁਸੀਆਂ ਵਿੱਚ ਸਾਂਝੇ ਨੇ,
ਗ਼ਮਾਂ ਦੇ ਵਿੱਚ ਸਭ ਆਪੋ ਆਪਣੇ ਰਾਹ ਗਏ ਨੇ।

ਕੌਣ ਕਿਸੇ ਦੀ ਸਾਰ ਲਵੇ ਸਭ ਮਤਲਬੀ ਨੇ ,
ਮਤਲਬ ਕੱਢ ਕੇ ਪਿੱਛੇ ਮੁੰਹ ਭੁਮਾ ਗਏ ਨੇ।

ਕੋਈ ਨਾ ਪੁੱਛਦਾ ਬਾਤ ਕਿਸੇ ਤੇ ਕੀ ਬੀਤੇ,
ਆਪੋ ਆਪਣਾ ਲਾ ਕੇ ਸਾਰੇ ਦਾਅ ਗਏ ਨੇ।

ਪੜ ਕੇ ਭਾਵੇਂ ਪੁੱਛਣ ਸਾਰੇ ਕੀ ਹੋਇਆ,
ਫੇਰ ਵੀ ਮੋਢਿਆਂ ਤੋਂ ਕੰਡ ਵਾਂਗੂ ਲਾਹ ਗਏ ਨੇ।

ਲੁੱਟ ਦੇ ਢਾਂਚੇ ਫਿਤਰਤ ਐਸੀ ਕਰ ਦਿੱਤੀ ,
ਵਿਰਲੇ ਨੇ ਜੋ ਸਭ ਕੁਝ ਅਪਣਾ ਲੁਟਾ ਗਏ ਨੇ।

ਹਾਊਮੈ ਤੇ ਹੰਕਾਰ ਦੇ ਰਸਤੇ ਸਭ ਤੁਰਦੇ ,
ਚੰਗੇ ਨੇ ਜੋ ਸਭ ਲਈ ਜਾਨ ਗਵਾ ਗਏ ਨੇ।

#ਗੁਰਪ੍ਰੀਤ ਜੱਸਲ
 
Top