ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ

ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ...................
 
Top