ਤੇਰਾ ਨਾਂ ਬੁੱਲ੍ਹੀਆਂ 'ਤੇ ਰਹਿੰਦਾ

ਮੇਰੇ ਖ਼ਵਾਬਾਂ ਵਿੱਚ ਮਹਿੰਦੀ ਵੇ
ਹੋਈ ਜਾਵੇ ਦਿਨੋਂ ਦਿਨ ਗੂੜ੍ਹੀ
ਥੋੜ੍ਹੇ ਦਿਨਾਂ ਦੀ ਗੱਲ ਭਾਵੇਂ
ਫ਼ਿਰ ਵੀ ਸਹਿ ਨਾ ਹੁੰਦੀ ਦੂਰੀ
ਤੈਨੂੰ ਜਿੱਦਣ ਦਾ ਤੱਕਿਆ ਮੈਂ
ਮੇਰਾ ਚਾਅ ਲੱਥਿਆ ਨਾ ਲਹਿੰਦਾ
ਮੈਨੂੰ ਹਰ ਪਾਸੇ ਸੱਜਣਾ ਵੇ
ਹੁਣ ਤੇਰਾ ਭੁਲੇਖਾ ਪੈਂਦਾ
ਸਾਹਾਂ ਤੋਂ ਪਹਿਲਾਂ ਵੇ
ਤੇਰਾ ਨਾਂ ਬੁੱਲ੍ਹੀਆਂ 'ਤੇ ਰਹਿੰਦਾ

ਬਾਬਲ ਦੇ ਵਿਹੜੇ ਦਾ ਹੁਣ
ਮੈਨੂੰ ਮੋਹ ਰਤਾ ਨਾ ਆਵੇ
ਦਿਲ ਮੱਲੋਜ਼ੋਰੀ ਵੇ
ਤੇਰੇ ਵੱਲ ਉੱਡਣਾ ਚਾਹਵੇ
ਕਦੋਂ ਹੋਣਗੇ ਮੇਲੇ ਵੇ
ਦਿਲ ਝੱਲਾ ਇਹੀਓ ਪੁੱਛਦਾ ਰਹਿੰਦਾ
ਮੈਨੂੰ ਹਰ ਪਾਸੇ ਸੱਜਣਾ ਵੇ
ਹੁਣ ਤੇਰਾ ਭੁਲੇਖਾ ਪੈਂਦਾ
ਸਾਹਾਂ ਤੋਂ ਪਹਿਲਾਂ ਵੇ
ਤੇਰਾ ਨਾਂ ਬੁੱਲ੍ਹੀਆਂ 'ਤੇ ਰਹਿੰਦਾ

ਮੈਨੂੰ ਸਖੀਆਂ ਛੇੜਦੀਆਂ
ਤੇਰਾ ਨਾਂ ਲੈ ਕੇ ਸਰਦਾਰਾ
ਮੰਗ ਵਿਆਹ ਕੇ ਲੈ ਜਾ ਵੇ
ਹੋਰ ਸਾਥੋਂ ਹੁੰਦਾ ਨਹੀਂ ਗੁਜ਼ਾਰਾ
ਕੀਕਣ ਦੱਸਾਂ ਚੰਨ ਵੇ
ਚੰਦਰਾ ਦਿਲ ਕੀ-ਕੀ ਸਹਿੰਦਾ
ਮੈਨੂੰ ਹਰ ਪਾਸੇ ਸੱਜਣਾ ਵੇ
ਹੁਣ ਤੇਰਾ ਭੁਲੇਖਾ ਪੈਂਦਾ
ਸਾਹਾਂ ਤੋਂ ਪਹਿਲਾਂ ਵੇ
ਤੇਰਾ ਨਾਂ ਬੁੱਲ੍ਹੀਆਂ 'ਤੇ ਰਹਿੰਦਾ

*ਬਲਜਿੰਦਰ ਆਲੀਕੇ*
 
Top