ਛਾਣਬੀਣ

~Guri_Gholia~

ਤੂੰ ਟੋਲਣ
ਛਾਣਬੀਣ

ਰਿਸ਼ਤੇ ਬੜੇ ਬਰੀਕ ਹੋ ਗੲੇ
ਨਾਲ ਦੇ ਜੰਮੇ ਸ਼ਰੀਕ ਹੋ ਗੲੇ
ਅੱਧ ਵਿਚਾਲੇ ਛੱਡ ਗੲੇ ਜਿਹੜੇ
ਬੀਤੀ ਕੋੲੀ ਤਰੀਕ ਹੋ ਗੲੇ।

ਹੁਣ ਨਾ ਰਮਜ਼ ਦਿਲਾਂ ਦੀ ਜਾਨਣ
ਭੁੱਲ ਗੲੇ ਸਕਲਾਂ ਨਾ ਪਹਿਚਾਨਣ
ਹੀਰੇ ਛੱਡ ਗੲੇ ਭਾਅ ਕੌਡੀਅਾਂ ਦੇ
ਹੁਣ ਪੲੇ ਖਾਕ ਰਾਹਾਂ ਦੀ ਛਾਨਣ।

ਖੌਰੇ ਸੀ ਕਿਸ ਗੱਲ ਦੇ ਪਰਦੇ
ਬੇ ਮਨ ਨਾਲ ੳੁਹ ਗੱਲਾਂ ਕਰਦੇ
ਤੋੜ ਕੇ ਮਿੱਟੀ ਵਿੱਚ ਮਿਲਾਤੇ
ਪਾਣੀ ਤੇ ਸੀ ਜੋ ਫੁੱਲ ਤਰਦੇ।

ਪੁੱਠਾ ਵਖਤ ਨੂੰ ਪੈ ਗਿਅਾ ਚੱਕਰ
ਜੇਠ ਮਹੀਨੇ ਵਰਿ ਪਿਅਾ ਕੱਕਰ
ਜਰਬ ਵੰਡ ਨੂੰ ੲਿੱਕੋ ਸਮਝਿਅਾ
ਰਹੇ ਬੱਸ ਫੱਕਰ ਦੇ ਫੱਕਰ।

ਹਰਜੀਤ ਸਿੰਘ ਖੇੜੀ
22/08/19
 
Top