ਰਤਨ ਟਾਟਾ ਦੀ ਇਕ ਟਵੀਟ

GöLdie $idhu

Prime VIP
ਰਤਨ ਟਾਟਾ ਦੀ ਇਕ ਟਵੀਟ
ਜਰਮਨੀ ਇਕ ਵਿਕਸਿਤ ਦੇਸ਼ ਹੈ ਜਿਥੇ ਅਸੀਂ ਸੋਚਦੇ ਹੋਵਾਂਗੇ ਕੇ ਲੋਕ ਖੁੱਲਾ ਖਰਚ ਕਰਦੇ ਹੋਣਗੇ | ਜਦੋਂ ਮੈਂ ਅਤੇ ਕੁਛ ਦੋਸਤ ਹੈਮਬਰਗ ਇਕ ਰੈਸਟੋਰੈਂਟ ਪਹੁੰਚੇ, ਤਾਂ ਵੇਖਿਆ ਓਥੇ ਬਹੁਤ ਸਾਰੇ ਟੇਬਲ ਖਾਲੀ ਸਨ ਅਤੇ ਪਰਾਂ ਇਕ ਟੇਬਲ ਤੇ ਇਕ ਜਵਾਨ ਜਿਹਾ ਜੋੜਾ ਖਾਣਾ ਖਾ ਰਿਹਾ ਸੀ | ਦੋ ਕੁ ਪਕਵਾਨ ਅਤੇ ਇਕ-ਇਕ ਬੀਅਰ ਸੀ | ਅਸੀਂ ਸੋਚਦੇ ਸੀ ਕੇ ਜਲਦ ਲੜਕੀ ਇਸ ਕੰਜੂਸ ਲੜਕੇ ਦਾ ਸਾਥ ਛੱਡ ਦੇਵੇਗੀ ਅਤੇ ਕੋਈ ਦਰਿਆਦਿਲ ਮੇਹਬੂਬ ਲਭੇਗੀ |
ਥੋੜੀ ਹੀ ਦੂਰ, ਦੂਜੇ ਟੇਬਲ ਤੇ ਕੁਛ ਬਜੁਰਗ ਔਰਤਾਂ ਵੀ ਭੋਜਨ ਕਰ ਰਹੀਆਂ ਸਨ, ਅਤੇ ਓਹ ਵੀ ਪਲੇਟਾਂ ਸਾਫ਼ ਕਰ ਗਈਆਂ, ਕੁਛ ਵੀ ਨਹੀਂ ਬਚਿਆ |
ਸੋਚਿਆ, ਕੀ ਫਾਇਦਾ ਵਿਕਸਿਤ ਦੇਸ਼ ਹੋਣ ਦਾ ਜੇ ਲੋਕ ਖੁੱਲਾ ਖਾ ਵੀ ਨਹੀਂ ਸਕਦੇ | ਸਾਨੂੰ ਭੁਖ ਲੱਗੀ ਸੀ, ਅਸੀਂ ਲਾ ਤਾ ਹੋਰ ਖਾਣੇ ਦਾ ਆਡਰ | ਖਾ-ਪੀ ਕੇ ਜਦੋਂ ਅਸੀਂ ਨਿਕਲਣ ਲੱਗੇ ਤਾਂ ਮਗਰੋਂ ਮੈਨਜਰ ਦੀ ਅਵਾਜ਼ ਆਈ, "ਓਏ ਖਾਣਾ ਕਿਉਂ ਛੱਡਿਆ ਪਿਛੇ?" ਅਸੀਂ ਕਿਹਾ, "ਭਰਾ ਅਸੀਂ ਪੈਸੇ ਦਿੱਤੇ ਨੇ, ਤੁਸੀਂ ਬਚਿਆ ਖਾਣਾ ਸੁੱਟ ਦਿਓ" | ਏਨੇ ਵਿਚ ਇਹ ਸੱਬ ਵੇਖ ਰਹੀਆਂ ਓਹ ਬਜੁਰਗ ਔਰਤਾਂ ਨੇ ਫੌਰਨ ਕਿਤੇ ਫੋਨ ਕਰ ਦਿੱਤਾ |
ਕੁਛ ਹੀ ਦੇਰ ਵਿਚ ਵਰਦੀ ਵਿਚ ਇਕ ਅਫਸਰ ਆਇਆ, ਸਾਰੀ ਗੱਲ ਜਾਨਣ ਤੋਂ ਬਾਅਦ ਸਾਨੂੰ 50 ਯੂਰੋ ਦਾ ਜੁਰਮਾਨਾ ਦੇ ਗਿਆ ਅਤੇ ਜਾਂਦਾ ਹੋਏ ਕਹ ਗਿਆ, " ਅਗਲੀ ਵਾਰ ਓਹਨਾ ਹੀ ਆਡਰ ਕਰੋ, ਜਿੰਨਾ ਖਾ ਸਕੋ, ਪੈਸਾ ਤੁਹਾਡਾ ਹੈ ਪਰ ਸਰੋਤ ਨਹੀਂ |
 
Top