ਸਰਕਾਰ

Student of kalgidhar

Prime VIP
Staff member
*ਸਰਕਾਰ*

ਮੂਰਖਾਂ ਸਾਥੋਂ ਆਸ ਹੈ ਰੱਖੀ
ਝੋਟਿਆਂ ਵਿਹੜਿਓਂ ਭਾਲਣ ਲੱਸੀ।

ਗੀਤਾਂ ਵਿਚ ਖੁਸ਼ਹਾਲ ਕਿਸਾਨੀ
ਖ਼ਬਰਾਂ ਦੇ ਵਿੱਚ ਜ਼ਹਿਰਾਂ ਰੱਸੀ।

ਬੱਸ ਬੁਸ ਹੇਠਾਂ ਆਕੇ ਮਰਜੋ
ਇਕ ਮੈਂਬਰ ਦੀ ਨੌਕਰੀ ਪੱਕੀ।

ਧੰਨ ਨੇ 5 ਆਬ ਦੇ ਵਾਸੀ
ਸਹਿਕੇ ਜ਼ੁਲਮ ਵੀ ਜਾਂਦੇ ਵੱਸੀ।

ਜੱਟ ਦਾ ਬੁਲਟ ਤਾਂ ਪਾਵੇ ਪਟਾਕੇ
ਖੇਤ 'ਚ ਭਈਆ ਹੱਥ ਵਿੱਚ ਕੱਸੀ।

ਦਿਲ ਜਵਾਨ ਹੈ ਇਸ਼ਕ 'ਚ ਭੈੜਾ
ਉਮਰ ਚਾਹੇ ਹੋ ਚੱਲੀ ਅੱਸੀ।

ਸਾਡੇ ਕਾਤਲ ਸਾਨੂੰ ਹੀ ਬਹਿਕੇ
ਮੌਤ ਦੇ ਫਾਇਦੇ ਜਾਂਦੇ ਦੱਸੀ।

ਕੁੱਤਿਆਂ ਦੀ ਨਾ ਨੀਤ ਭਰੇਂਦੀ
ਜੋ ਕੁਝ ਮਿਲਦਾ ਜਾਂਦੇ ਲੱਕੀ।

*ਬਲਜੀਤ ਚੁੰਬਰ*
 
Top