ਸॅਚਅਾ ਗॅਲਾਂ

Student of kalgidhar

Prime VIP
Staff member
ਤਿੰਨੇ ਜਾਤਾਂ ਅੱਥਰੀਆਂ,
ਕੁੜੀਆਂ,ਚਿੜੀਆਂ,ਬੱਕਰੀਆਂ।

ਵਿਆਹ ਕਰਵਾਕੇ ਯਾਦ ਰਹਿੰਦੇ,
ਲੂਣ,ਤੇਲ,ਲਕੜੀਆਂ।

ਗਰਮ ਹੀ ਸਵਾਦ ਲਗਦੇ,
ਖੀਰ,ਪੂੜੇ,ਮੱਠੜੀਆਂ।

ਭਾਦੋਂ ਵਿੱਚ ਤੰਗ ਕਰਨ,v
ਖ਼ਾਰਸ਼,ਪਿੱਤ,ਧੱਫੜੀਆਂ।

ਬੁਢਾਪੇ ਵਿੱਚ ਪੱਲੇ ਪੈਣ,
ਹਾਏ,ਬੂ,ਹੱਪੜੀਆਂ।

ਸ਼ਹਿਰੀ ਬਾਬੂ ਕਦੇ ਨਾ ਰੱਖਦੇ,
ਮੱਝਾਂ,ਗਾਵਾਂ,ਵੱਛੜੀਆਂ।

ਵਾਹੀਵਾਨਾਂ ਦੇ ਵਧੀਆ ਮੇਵੇ,
ਚਿੱਬੜ,ਮਤੀਰੇ,ਖ਼ੱਖੜੀਆਂ।

ਘਰਾਂ ਵਿੱਚੋਂ ਖ਼ਤਮ ਨਾ ਹੋਣ,
ਟਿੱਡੀਆਂ,ਮੱਖੀਆਂ,ਮੱਕੜੀਆਂ।

ਕੰਪਿਊਟਰ ਕੰਡਾ ਵੀਰੋ ਖਾਗਿਆ,
ਸੇਰ,ਪਾਈਆ,ਤੱਕੜੀਆਂ।

ਔਰਤ ਜਾਤੀ ਦੇ ਮੁੱਖ ਤਿਓਹਾਰ,
ਤੀਆਂ,ਵਰਤ,ਰੱਖ਼ੜੀਆਂ।

ਤੇਜ ਹਵਾ ਵਿੱਚ ਖਿੰਡ ਜਾਂਦੇ ਨੇ,
ਮੰਡਲੀ,ਥੱਬਾ,ਸੱਥਰੀਆਂ।

ਪਿੰਡ ਦੇ ਲੋਕਾਂ ਰੋਕ ਲਏ ਨੇ,
ਖੂਹ,ਟੋਭੇ,ਛੱਪੜੀਆਂ।

ਡੱਸਣੋ ਕਦੇ ਨਾ ਬਾਜ ਆਉਣ,
ਭਰਿੰਡ,ਠੂੰਹਾਂ,ਸੱਪਣੀਆਂ।

ਅੜਬ ਟੱਟੂ ਨੂੰ ਸ਼ਾਂਤ ਕਰਨ,
ਹਲੀਮੀ,ਸਹਿਜ,ਬੁਚਕਰੀਆਂ।

ਬਹੁਤੀ ਠੰਡ 'ਚ ਕਦੇ ਨਾ ਰੁਕਦੇ,
ਕੰਬਣੀ,ਦੰਦਕੜੱਕਾ,ਧੁੜਤੜੀਆਂ।

ਪਿਆਰ ਮੁਹੱਬਤ ਨੂੰ ਖਾ ਜਾਂਦੇ ਨੇ,
ਧੌਂਸ,ਜਿੱਦ,ਹੈਂਕੜੀਆਂ।

ਖੰਡਰਾਂ ਦੇ ਬਸ ਨਿਸ਼ਾਨ ਬਚਦੇ,
ਰੋੜ,ਰੋੜੇ,ਡੀਕਰੀਆਂ।

ਬੱਚੀਆਂ ਤੋਂ ਖੁਸ ਗਈਆਂ ਨੇ,
ਪੀਚੋ,ਰੋੜੇ,ਕਿੱਕਲੀਆਂ।

ਸਰਦੀ ਵਿੱਚ ਛੁੱਪ ਜਾਂਦੇ ਨੇ,
ਸੱਪ,ਡੱਡੂ,ਛਿਪਕਲੀਆਂ।

ਘਰਾਂ ਵਿੱਚੋਂ ਅਲੋਪ ਹੋ ਗਏ,
ਬੁਖ਼ਾਰੀ,ਭੜੋਲੇ,ਉਖ਼ੱਲ਼ੀਆਂ।

ਜੱਟ ਪਰਿਵਾਰ ਵੀ ਭੁੱਲ ਗਏ ਨੇ,
ਸੰਲਘ,ਢੀਗੇਂ,ਛੱਜ਼ਲੀਆਂ।

ਲੋਕ ਹੁਣ ਭੁੱਲ ਗਏ ਨੇ,
ਹੋਲ਼ਾ,ਘਾਠ,ਬੱਕਲ਼ੀਆਂ।

ਧੂਈਂ ਦਾ ਕਦੀ ਸ਼ਿੰਗਾਰ ਸਨ,
ਗ਼ਰਨੇ,ਗੋਹੇ,ਸਿੱਕਰੀਆਂ।

ਹੁਣ ਲੋਕਾਂ ਵਿੱਚ ਵਧੇ ਢਿੱਲੋਂ ,
ਰੋਸੇ, ਸਿਕਵੇ,ਗੱਲਾਂ ਰੁੱਖੜੀਆਂ।
 
Top