Shabad ਵਿਦਿਆ ਵੀਚਾਰੀ ਤਾਂ ਪਰਉਪਕਾਰੀ

Goku

Prime VIP
Staff member
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥1॥
ਘੁੰਘਰੂ ਵਾਜੈ ਜੇ ਮਨੁ ਲਾਗੈ ॥
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥1॥ਰਹਾਉ॥
ਆਸ ਨਿਰਾਸੀ ਤਉ ਸੰਨਿਆਸੀ ॥
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥2॥
ਦਇਆ ਦਿਗੰਬਰੁ ਦੇਹ ਬੀਚਾਰੀ ॥
ਆਪਿ ਮਰੈ ਅਵਰਾ ਨਹ ਮਾਰੀ ॥3॥
ਏਕੁ ਤੂ ਹੋਰਿ ਵੇਸ ਬਹੁਤੇਰੇ ॥
ਨਾਨਕੁ ਜਾਣੈ ਚੋਜ ਨ ਤੇਰੇ ॥4॥25॥(356)॥

(ਪੰਚਰਾਸੀ=ਪੰਜ ਕਾਮਾਦਿਕਾਂ ਨੂੰ ਵੱਸ ਵਿਚ ਕਰ
ਲੈਣ ਵਾਲਾ, ਆਗੈ=ਪਰਲੋਕ ਵਿਚ, ਕਾਇਆ ਭੋਗੀ=
ਕਾਇਆ ਨੂੰ ਭੋਗਣ ਵਾਲਾ,ਗ੍ਰਿਹਸਤੀ, ਦਿਗੰਬਰੁ=
(ਦਿਗ+ਅੰਬਰ) ਦਿਸ਼ਾ ਹਨ ਜਿਸ ਦੇ ਕੱਪੜੇ, ਨਾਂਗਾ
ਜੈਨੀ, ਚੋਜ=ਕੌਤਕ,ਤਮਾਸ਼ੇ)
 
Top