Shabad ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ

Goku

Prime VIP
Staff member
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵੈ ਤਿਸੁ ॥1॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹਿ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥1॥ਰਹਾਉ ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
ਢਠੀਆ ਕੰਮਿ ਨ ਆਵਨ੍ਹੀ ਵਿਚਹੁ ਸਖਣੀਆਹਾ ॥2॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹਿ ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹਿ ॥3॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹਿ ॥
ਸੇ ਫਲ ਕੰਮਿ ਨ ਆਵਨ੍ਹੀ ਤੇ ਗੁਣ ਮੈ ਤਨਿ ਹੰਨ੍ਹਿ ॥4॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥5॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥6॥1॥3॥(729)॥

(ਕੈਹਾ=ਕੈਂਹ (ਕਾਂਸੀ) ਦਾ ਭਾਂਡਾ, ਚਿਲਕਣਾ=ਲਿਸ਼ਕਵਾਂ, ਘੋਟਿਮ=
ਘਸਾਇਆ, ਕਾਲੜੀ=ਕਾਲੀ ਜੇਹੀ, ਮਸੁ=ਸਿਆਹੀ, ਸਉ=ਸੌ ਵਾਰੀ,
ਤਿਸੁ=ਉਸ ਕੈਂਹ ਨੂੰ, ਸੇਈ=ਉਹ ਹੀ, ਮੈ=ਮੇਰੇ, ਨਾਲਿ ਚਲੰਨ੍ਹਿ=ਸਾਥ
ਕਰਦੇ ਹਨ, ਮੰਗੀਐ=ਮੰਗਿਆ ਜਾਂਦਾ ਹੈ, ਖੜੇ=ਖਲੋਤੇ ਹੋਏ,ਅਝੱਕ ਹੋ ਕੇ,
ਦਿਸੰਨਿ=ਦਿਸਦੇ ਹਨ, ਮੰਡਪ=ਮੰਦਰ, ਪਾਸਹੁ=ਪਾਸਿਆਂ ਤੋਂ,ਚੁਫੇਰਿਓਂ,
ਚਿਤਵੀਆਹਾ=ਚਿੱਤਰੀਆਂ ਹੋਈਆਂ, ਆਵਨ੍ਹ੍ਹੀ=ਆਉਂਦੀਆਂ, ਵਿਚਹੁ=
ਅੰਦਰੋਂ, ਬਗਾ ਕਪੜੇ=ਬਗਲਿਆਂ ਦੇ ਖੰਭ, ਬਗੇ=ਚਿੱਟੇ, ਮੰਝਿ=ਵਿਚ, ਘੁਟਿ
ਘੁਟਿ=(ਗਲੋਂ) ਘੁੱਟ ਘੁੱਟ ਕੇ, ਖਾਵਣੇ=ਖਾਣ ਵਾਲੇ, ਕਹੀਅਨ੍ਹਿ=ਕਹੇ ਜਾਂਦੇ,
ਸਰੀਰੁ ਮੈ=ਮੇਰਾ ਸਰੀਰ, ਮੈਜਨ=ਤੋਤੇ, ਭੁਲੰਨ੍ਹਿ=ਭੁਲੇਖਾ ਖਾ ਜਾਂਦੇ ਹਨ, ਤੇ ਗੁਣ=
ਉਹੋ ਜੇਹੇ ਗੁਣ, ਮੈ ਤਨਿ=ਮੇਰੇ ਸਰੀਰ ਵਿਚ, ਅੰਧੁਲੈ=ਅੰਨ੍ਹੇ ਨੇ, ਡੂਗਰ ਵਾਟ=
ਪਹਾੜੀ ਰਸਤਾ, ਅਖੀ=ਅੱਖਾਂ ਨਾਲ, ਲੋੜੀ=ਭਾਲਦਾ ਹਾਂ, ਨਾ ਲਹਾ=ਮੈਂ ਲੱਭ ਨਹੀ
ਸਕਦਾ, ਹਉ=ਮੈਂ, ਕਿਤੁ=ਕਿਸ ਤਰੀਕੇ ਨਾਲ, ਚਾਕਰੀਆ=ਲੋਕਾਂ ਦੀਆਂ ਖ਼ੁਸ਼ਾਮਦਾਂ,
ਚੰਗਿਆਈਆ=ਬਾਹਰਲੇ ਵਿਖਾਵੇ, ਕਿਤੁ=ਕਿਸ ਕੰਮ, ਜਿਤੁ=ਜਿਸ ਤਰ੍ਹਾਂ)
 
Top