Shabad ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ

Goku

Prime VIP
Staff member
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥1॥
ਭੋਲਿਆ ਹਉਮੈ ਸੁਰਤਿ ਵਿਸਾਰਿ ॥
ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰ ॥1॥ਰਹਾਉ॥
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥2॥
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥
ਪਤਿ ਕਾ ਧਨੁ ਪੂਰਾ ਹੋਇਆ ਲਾਗਾ ਸਹਜਿ ਧਿਆਨੁ ॥3॥
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥4॥1॥(1068)॥

(ਮਾਹਾ ਮਾਹ=ਵੱਡੀਆਂ ਵੱਡੀਆਂ, ਮੁਮਾਰਖੀ=ਮੁਬਾਰਕਾਂ,ਵਧਾਈਆਂ,
ਸਦਾ ਬਸੰਤੁ=ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼), ਪਰਫੜੁ=
ਪ੍ਰਫੁਲਤ ਹੋ,ਖਿੜ, ਚਿਤ=ਹੇ ਚਿਤ! ਸਮ੍ਹਾਲਿ=ਸਾਂਭ ਰੱਖ, ਗੋਬਿੰਦੁ=
ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ, ਸੁਰਤਿ=ਬ੍ਰਿਤੀ, ਵਿਸਾਰਿ=ਭੁਲਾ
ਦੇ, ਬੀਚਾਰਿ=ਸੋਚ ਸਮਝ, ਗੁਣ ਵਿਚਿ ਗੁਣੁ=ਗੁਣਾਂ ਵਿਚ ਸ੍ਰੇਸ਼ਟ ਗੁਣ,
ਲੈ ਸਾਰਿ=ਸਾਰਿ ਲੈ,ਸੰਭਾਲ ਲੈ, ਕਰਮ=ਕੰਮ, ਪੇਡੁ=ਰੁੱਖ, ਸਾਖਾ=ਟਹਣੀਆਂ,
ਹਰੀ=ਹਰਿ-ਨਾਮ ਦਾ ਸਿਮਰਨ, ਗਿਆਨੁ=ਪ੍ਰਭੂ ਨਾਲ ਡੂੰਘੀ ਸਾਂਝ, ਪਤ=
ਪੱਤਰ, ਘਣੀ=ਸੰਘਣੀ, ਮਨ ਅਭਿਮਾਨੁ=ਮਨ ਦਾ ਅਹੰਕਾਰ, ਚੂਕਾ=ਮੁੱਕ ਗਿਆ,
ਅਖੀ=ਅੱਖਾਂ ਨਾਲ, ਬਾਣੀ=ਸਿਫ਼ਤਿ-ਸਾਲਾਹ, ਮੁਖਿ=ਮੂੰਹ ਵਿਚ, ਆਖਣੁ=ਬੋਲ,
ਪਤਿ=ਇੱਜ਼ਤ, ਸਹਜਿ=ਅਡੋਲਤਾ ਵਿਚ, ਧਿਆਨੁ=ਟਿਕਾਉ, ਮਾਹਾ ਰੁਤੀ=ਮਹੀਨੇ
ਤੇ ਰੁੱਤਾਂ, ਕਰਮ=(ਹਉਮੈ ਵਿਸਾਰਨ ਵਾਲੇ) ਕੰਮ)
 
Top