Shabad ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

Goku

Prime VIP
Staff member
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥(722)॥

(ਮੈ=ਮੈਨੂੰ, ਬਾਣੀ=ਪ੍ਰੇਰਨਾ, ਕਰੀ ਗਿਆਨੁ=ਮੈਂ ਵਾਕਫ਼ੀਅਤ ਕਰਾਂਦਾ ਹਾਂ,ਮੈਂ ਹਾਲ
ਦੱਸਦਾ ਹਾਂ, ਕਾਬਲਹੁ=ਕਾਬਲ ਤੋਂ, ਧਾਇਆ=ਹੱਲਾ ਕਰ ਕੇ ਆਇਆ, ਜੋਰੀ=ਧੱਕੇ
ਨਾਲ, ਦਾਨੁ=ਕੰਨਿਆ-ਦਾਨ, ਪਾਪ=ਜ਼ੁਲਮ, ਸਰਮੁ=ਸ਼ਰਮ,ਹਯਾ, ਪਰਧਾਨੁ=ਚੌਧਰੀ,
ਥਕੀ=ਰਹਿ ਗਈ,ਮੁੱਕ ਗਈ, ਅਗਦੁ=ਨਕਾਹ,ਵਿਆਹ, ਕਰਹਿ ਖੁਦਾਇ=ਖ਼ੁਦਾ ਖ਼ੁਦਾ
ਕਰਦੀਆਂ ਹਨ, ਸਨਾਤੀ=ਨੀਵੀਂ ਜਾਤਿ, ਏਹਿ ਭੀ=ਇਹ ਭੀ ਸਾਰੀਆਂ, ਲੇਖੈ ਲਾਇ=
ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ, ਖੂਨ ਕੇ ਸੋਹਿਲੇ=ਕੀਰਨੇ,ਵਿਰਲਾਪ, ਰਤੁ=ਲਹੂ,
ਕੁੰਗੂ=ਕੇਸਰ, ਮਾਸਪੁਰੀ=ਲੋਥਾਂ-ਭਰਿਆ ਸ਼ਹਿਰ, ਆਖੁ=ਕਹੁ, ਮਸੋਲਾ=ਅਟੱਲ ਨਿਯਮ,
ਜਿਨਿ=ਜਿਸਨੇ, ਰੰਗਿ=ਮਾਇਆ ਦੇ ਮੋਹ ਵਿਚ, ਰਵਾਈ=ਰਚਾਈ, ਵਖਿ=ਨਿਰਲੇਪ ਰਹਿ
ਕੇ, ਇਕੇਲਾ=ਨਿਵੇਕਲਾ ਹੋ ਕੇ, ਸਚਾ=ਸਦਾ-ਥਿਰ, ਤਪਾਵਸੁ=ਇਨਸਾਫ਼, ਕਰੇਗੁ=ਕਰੇਗਾ,
ਟੁਕੁ ਟੁਕੁ=ਟੁਕੜੇ ਟੁਕੜੇ, ਹੋਸੀ=ਹੋਵੇਗਾ,ਹੋ ਰਿਹਾ ਹੈ, ਸਮਾਲਸੀ=ਯਾਦ ਰੱਖੇਗਾ, ਬੋਲਾ=
ਗੱਲ, ਆਵਨਿ=ਆਉਂਦੇ ਹਨ,ਆਏ ਹਨ, ਅਠਤਰੈ=ਅਠੱਤਰ ਵਿਚ, ਸੰਮਤ 1578
ਵਿਚ ਸੰਨ 1521 ਵਿਚ, ਜਾਨਿ=ਜਾਂਦੇ ਹਨ,ਜਾਣਗੇ, ਸਤਾਨਵੈ=ਸੰਮਤ 1597 ਵਿਚ
ਸੰਨ 1540 ਵਿਚ, ਉਠਸੀ=ਉੱਠੇਗਾ,ਤਾਕਤ ਫੜੇਗਾ, ਮਰਦ ਕਾ ਚੇਲਾ=ਸੂਰਮਾ (ਸ਼ੇਰ
ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ
ਆਪ ਸੰਨ 1540 ਵਿਚ ਇਥੋਂ ਦਾ ਰਾਜ ਸਾਂਭਿਆ ਸੀ), ਸਚ ਕੀ ਬਾਣੀ=ਸਦਾ
ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਆਖੈ=ਆਖਦਾ ਹੈ,
ਸੁਣਾਇਸੀ=ਸੁਣਾਂਦਾ ਰਹੇਗਾ, ਬੇਲਾ=ਸਮਾਂ, ਸਚ ਕੀ ਬੇਲਾ=ਸਿਮਰਨ ਦਾ ਹੀ ਇਹ
ਸਮਾਂ ਹੈ)
 
Top