Shabad ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ

Goku

Prime VIP
Staff member
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥1॥
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥1॥ਰਹਾਉ ॥
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥2॥
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥3॥
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥4॥24॥(23)॥

(ਅਰੁ=ਅਤੇ, ਫੁਲੜਾ=ਸੋਹਣਾ ਜਿਹਾ ਫੁੱਲ, ਨਾਠੀਅੜੇ=ਪਰਾਹੁਣੇ,
ਪਬਣਿ=ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ, ਕੇਰੇ=ਦੇ, ਪਤ=ਪੱਤਰ,
ਢਲਿ ਢੁਲਿ=ਕੁਮਲਾ ਕੇ, ਜੁੰਮਣਹਾਰ=ਨਾਸਵੰਤ, ਰੰਗ=ਆਤਮਕ ਆਨੰਦ,
ਜਾ=ਜਦ ਤਕ, ਨਉਹੁਲਾ=ਨਵਾਂ, ਥਕੇ=ਥੱਕੇ,ਰਹਿ ਗਏ, ਚੋਲਾ=ਸਰੀਰ,
ਰੰਗੁਲੇ=ਪਿਆਰੇ, ਜੀਰਾਣਿ=ਜੀਰਾਣ ਵਿਚ,ਕਬਰਿਸਤਾਨ ਵਿਚ, ਹੰਭੀ=ਮੈਂ
ਭੀ, ਵੰਝਾ=ਜਾਵਾਂਗੀ, ਡੁਮਣੀ=ਦੁ-ਮਨੀ,ਦੁਚਿੱਤੀ ਹੋ ਕੇ, ਝੀਣੀ=ਮੱਧਮ,
ਧੀਮੀ, ਬਾਣਿ=ਆਵਾਜ਼,ਬਾਣੀ, ਗੋਰੀਏ=ਹੇ ਸੁੰਦਰ ਜੀਵ-ਇਸਤ੍ਰੀ, ਆਪਣ
ਕੰਨੀ=ਆਪਣੇ ਕੰਨਾਂ ਨਾਲ, ਸੋਇ=ਖ਼ਬਰ, ਲਗੀ ਆਵਹਿ=ਜ਼ਰੂਰ ਆਵੇਂਗੀ,
ਪੇਈਆ=ਪੇਕਾ-ਘਰ,ਇਹ ਜਗਤ, ਸੁਤੀ=ਬੇ-ਪਰਵਾਹ ਹੋ ਰਹੀ, ਜਾਣ=ਸਮਝ,
ਵਿਰਤੀ=(ਵਿ+ਰਾਤ੍ਰੀ), ਰਾਤ ਦੇ ਉਲਟ,ਦਿਨ-ਦਿਹਾੜੇ, ਗੰਠੜੀ=ਨਿੱਕੀ ਜਿਹੀ
ਪੋਟਲੀ, ਬੰਨਿ=ਬੰਨ੍ਹ ਕੇ)
 
Top