Shabad ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ

Goku

Prime VIP
Staff member
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ਰਹਾਉ॥
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥(19)॥

(ਮੋਹਿ=ਮੋਹ ਵਿਚ, ਮਨੂਰੁ=ਲੋਹੇ ਦੀ ਮੈਲ, ਫਿਰਿ=
ਫਿਰ ਭੀ, ਲਾਗੂ=ਵੈਰੀ, ਕੂਰਿ=ਕੂੜ ਵਿਚ, ਤੂਰੁ=
ਵਾਜਾ (ਵਿਕਾਰਾਂ ਦਾ), ਭਰਮਾਈਐ=ਭਟਕਣਾ ਵਿਚ,
ਪੂਰੁ=ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ), ਜਿਨਿ=
ਜਿਸ ਨੇ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਸੂਚਾ=
ਸੁੱਚਾ, ਭੈ=ਨਿਰਮਲ ਡਰ ਵਿਚ, ਰਾਤੀ=ਰੰਗੀ ਹੋਈ,
ਦੇਹੁਰੀ=ਸੁੰਦਰ ਦੇਹੀ, ਸੁਆਉ=ਸੁਆਰਥ, ਨਿਹਾਲੀਐ=
ਤੱਕਿਆ ਜਾਂਦਾ ਹੈ, ਨ ਪਾਵੈ ਤਾਉ=ਤਾਅ ਨਹੀਂ ਸਹਾਰਦਾ,
ਪਵਨੈ ਤੇ=ਪਵਨ ਤੋਂ, ਤ੍ਰਿਭਵਣੁ=ਸਾਰਾ ਜਗਤ, ਸਾਜਿਆ=
ਰਚਿਆ ਗਿਆ, ਸਮੋਇ=ਸਮਾਈ ਹੋਈ ਹੈ, ਸਬਦਿ ਰਤੇ=
ਗੁਰ-ਸ਼ਬਦ ਵਿਚ ਰੰਗੇ ਰਹਿ ਕੇ, ਪੰਚ ਭੂਤ=ਪੰਜੇ ਤਤ,
ਸਾਰਾ ਸਰੀਰ, ਗੁਰਿ=ਗੁਰੂ ਨੇ, ਤਾਹਿ=ਉਸ ਦੀ)
 
Top