Shabad ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ

Goku

Prime VIP
Staff member
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
ਭਾਈ ਰੇ ਸੰਤ ਜਨਾ ਕੀ ਰੇਣੁ ॥
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ਰਹਾਉ॥
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥(18)॥

(ਫੁਨਿ=ਮੁੜ, ਧਾਤੁ=ਗਹਿਣਾ, ਸਿਫਤੀ=ਸਿਫ਼ਤਾਂ ਦਾ ਮਾਲਕ,
ਗੁਲਾਲੁ=ਲਾਲ ਫੁੱਲ, ਗਹਬਰਾ=ਗੂੜ੍ਹਾ, ਏਕੈ ਭਾਇ=ਇਕ-ਰਸ
ਪ੍ਰੇਮ ਵਿਚ, ਰੇਣੁ=ਚਰਨ-ਧੂੜ, ਧੇਣੁ=ਗਾਂ, ਮੁਕਤਿ=ਵਿਕਾਰਾਂ ਤੋਂ
ਖ਼ਲਾਸੀ, ਮੁਰਾਰਿ=ਪਰਮਾਤਮਾ, ਕਰਣੀ=ਆਚਰਨ, ਦਰੁ ਘਰੁ=
ਪ੍ਰਭੂ ਦਾ ਦਰ ਘਰ, ਆਤਮੁ ਰਾਮੁ ਬੀਚਾਰਿ=ਸਰਬ-ਵਿਆਪੀ
ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ, ਤ੍ਰਿਬਿਧਿ=ਮਾਇਆ ਦੇ ਤਿੰਨ
ਗੁਣਾਂ (ਰਜੋ, ਸਤੋ, ਤਮੋ) ਵਾਲੇ, ਕਮਾਈਅਹਿ=ਕਮਾਏ ਜਾਂਦੇ
ਹਨ, ਅੰਦੇਸਾ=ਸਹਸਾ, ਤ੍ਰਿਕੁਟੀ=ਤਿੰਨ ਵਿੰਗੀਆਂ ਲਕੀਰਾਂ,
ਤ੍ਰਿਊੜੀ,ਖਿੱਝ, ਸਹਜਿ ਮਿਲਿਐ=ਜੇ ਅਡੋਲ ਅਵਸਥਾ ਵਿਚ
ਟਿਕੇ ਰਹੀਏ, ਨਿਜ ਘਰਿ=ਆਪਣੇ ਘਰ ਵਿਚ, ਏਕੋ=ਇਕ ਦਾ,
ਦਿਖਾਈਐ=ਵਿਖਾਇਆ ਜਾ ਸਕਦਾ ਹੈ, ਜਾਸੁ=ਜਾਂਦਾ ਹਾਂ)
 
Top