Shabad ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ

Goku

Prime VIP
Staff member
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ਬਾਬਾ ਹੋਰ ਮਤਿ ਹੋਰ ਹੋਰ ॥
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ਰਹਾਉ ॥
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥(17)॥

(ਕੁੰਗੂ=ਕੇਸਰ, ਕਾਂਇਆ=ਸਰੀਰ, ਰਤਨ=ਪ੍ਰਭੂ ਦੀ ਸਿਫ਼ਤਿ-
ਸਾਲਾਹ, ਲਲਿਤਾ=ਜੀਭ, ਅਗਰਿ=ਊਦ ਦੀ ਲਕੜੀ ਨਾਲ, ਵਾਸੁ=
ਸੁਗੰਧੀ, ਤਨਿ=ਸਰੀਰ ਵਿਚ, ਅਠਸਠਿ=ਅਠਾਹਠ, ਮੁਖਿ=ਮੂੰਹ ਉੱਤੇ,
ਤਿਤੁ ਘਟਿ=ਉਸ ਸਰੀਰ ਵਿਚ, ਵਿਗਾਸੁ=ਖਿੜਾਉ, ਓਤੁ ਮਤੀ=
ਉਸ ਮਤਿ ਨਾਲ ਹੀ, ਗੁਣ ਤਾਸੁ=ਗੁਣਾਂ ਦਾ ਖ਼ਜ਼ਾਨਾ ਪ੍ਰਭੂ, ਬਾਬਾ=
ਹੇ ਭਾਈ! ਕਮਾਈਐ=ਕਮਾਈ ਕਰੀਏ, ਕੂੜੈ=ਕੂੜ ਨਾਲ, ਪੂਜ=
ਪੂਜਾ,ਮਾਣਤਾ, ਸਿਧੁ=ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ,
ਸਭਾ=ਸਾਰੀ, ਲੇਖੈ=ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ, ਥਾਪਿਆ=
ਥਾਪਣਾ ਦਿੱਤੀ, ਨਾਮੋ=ਨਾਮ ਹੀ, ਅਖੰਡ=ਇਕ-ਰਸ,ਸਦਾ, ਖੇਹ=
ਮਿੱਟੀ, ਜੀਉ=ਜਿੰਦ, ਕੇਹਾ ਹੋਇ=ਭੈੜੀ ਹਾਲਤ ਹੁੰਦੀ ਹੈ, ਸਭਿ=
ਸਾਰੀਆਂ, ਰੋਇ=ਦੁਖੀ ਹੋ ਕੇ, ਨਾਮਿ ਵਿਸਾਰਿਐ=ਨਾਮ ਵਿਸਾਰ
ਦਿੱਤਾ ਜਾਏ, ਕਿਆ ਹੋਇ=ਭੈੜੀ ਹਾਲਤ ਹੀ ਹੁੰਦੀ ਹੈ)
 
Top