ਰੁੱਖ

Dhillon

Dhillon Sa'aB™
Staff member
ਕੁਝ ਰੁੱਖ ਮੇਰੇ ਬਾਬੇ ਲਾੲੇ,ਦਾਦੇ ਲਾੲੇ,ਪਿੳੁ ਵੀ ਲਾੲੇ
ੳੁਹਨਾਂ ਚੋ ਕੁਝ ਭਾੲੀ ਮੇਰੇ
ਕੁਝ ਲੱਗਦੇ ਜਿੳੁਂ ਚਾਚੇ,ਤਾੲੇ।
ਕੁੱਝ ਰੁੱਖ ਮੇਰੀ ਦਾਦੀ ਵਰਗੇ
ਮੋਢੀ ਸਾਡੇ ਘਰਦੇ
ਕੁਝ ਰੁੱਖ ਮੇਰੀ ਮਾਂ ਦੇ ਵਾਂਗੂੰ
ਠੰਢੀਅਾਂ ਛਾਵਾਂ ਕਰਦੇ।
ਧੀ ਧਿਅਾਣੀਅਾਂ ਦੀਅਾਂ ਸਾਂਝਾ ਨੇ
ੲਿਹ ਰੁੱਖਾਂ ਨਾਲ ਜੁੜੀਅਾਂ
ਸਾੳੁਣ ਮਹੀਨੇ ਝੂਟਣ ਪੀਘਾਂ
ਪਿੰਡ ਦੀਅਾਂ ਚਿੜੀਅਾਂ ਕੁੜੀਅਾਂ।
ਚੋਹਲ ਮੋਹਲ ੲਿਹਨਾਂ ਤੇ ਕਰਦੇ
ਪੰਛੀ ਅਾਲਣੇ ਪਾ ਕੇ
ਚੋਗਾ ਲੈ ਕੇ ਸਾਮਾਂ ਨੂੰ ਮੁੜਦੇ
ਲੰਮੀਅਾਂ ਡਾਰੀਅਾਂ ਲਾ ਕੇ।
ਫਿਰ ੲਿੱਕ ਦਿਨ ਮੈਂ ਸਭ ਕੁਝ ਭੁੱਲ ਗਿਅਾ
ਮੱਤ ਗੲੀ ਸੀ ਮਾਰੀ
ਮੈਂ ਰੁੱਖਾਂ ਨੂੰ ਵੱਢਣ ਲੱਗਿਅਾ
ਹੱਥ ਵਿੱਚ ਲੈ ਕੇ ਅਾਰੀ।
ਫੁੱਟ ਫੁੱਟ ਕੇ ਰੁੱਖ ਰੋਵਣ ਲੱਗੇ
ਮਾਰਨ ਮੈਨੂੰ ਤਾਹਨੇ
ਮੈਂ ਵੀ ਝੱਟ ਪਛਤਾਵਾ ਕੀਤਾ
ਗੱਲ ਅਾੲੀ ਮੇਰੇ ਖਾਨੇ।
ਨਾ ਕੋੲੀ ਜਾਤ ਨਾ ਧਰਮ ੲਿਹਨਾ ਦਾ
ੲਿਹ ਮਾਨਸ ਤੋਂ ੳੁੱਤੇ।
ੳੁਮਰਾਂ ਤੀਕਰ ਸਾਥ ਨਿਭਾੳੁਂਦੇ
ਸਭਨਾ ਦਾ ਹਰ ਰੁੱਤੇ।
ਅਾਜੋ ਅਾਪਣਾ ਫਰਜ ਨਿਭਾੲੀੲੇ
ਕੱਠੇ ਹੋ ਕੇ ਲਹਿਰ ਚਲਾੲੀੲੇ
ਰੁੱਖ ਲਗਾੲੀੲੇ, ਰੁੱਖ ਲਗਾੲੀੲੇ।

... unknown
 

SahibZada

Prime VIP
ੳੁਮਰਾਂ ਤੀਕਰ ਸਾਥ ਨਿਭਾੳੁਂਦੇ
ਸਭਨਾ ਦਾ ਹਰ ਰੁੱਤੇ।
waah
 
Top