ਹਾਲਾਤਾਂ ਤੇ ਕੋਈ ਅਫਸਰ ਤਾਇਨਾਤ ਹੋਵੇ ਤਾਂ ਸਿਕਾਇਤ ਕਰਾਂ ਉਹਨੂੰ..

Mansewak

Member
ਹਾਲਾਤਾਂ ਤੇ ਕੋਈ ਅਫਸਰ ਤਾਇਨਾਤ ਹੋਵੇ ਤਾਂ ਸਿਕਾਇਤ ਕਰਾਂ ਉਹਨੂੰ..
ਕਿ ਇਹਨ੍ਹਾਂ ਦਾ ਵਾਅਦਾ ਕੁੱਝ ਹੋਰ ਸੀ, ਪਰ ਵਿਖਾਇਆ ਕੁੱਝ ਹੋਰ ਏ..

ਕਹਿੰਦੇ ਸੀ ਮਾੜੇ ਆ, ਚੰਗੇ ਲੈ ਕੇ ਆਵਾਂਗੇ..
ਗਮ...... ਇਹ ਕੀ ਹੁੰਦਾ, ਭੁੱਲ ਜਾ, ਢੋਲੇ ਦੀਆਂ ਗਾਵਾਂਗੇ..
ਕਰ ਲਈ ਮਨ ਮਰਜੀ ਦਾ, ਜੋ ਤੂੰ ਕਰਨਾ, ਕੋਈ ਨੀ ਰੋਕਦਾ ਤੈਨੂੰ..
ਵਾਅਦਾ ਏ ਸਾਡਾ ਸਿਰਫ ਤੈਨੂੰ ਬਹਾਰਾਂ ਨਾਲ ਮਿਲਾਵਾਂਗੇ..

ਪਰ... ਇਹ ਤਾਂ ਨੇਤਾਵਾਂ ਵਾਂਗ ਲਾਰੇਬਾਜ ਨਿਕਲੇ..
ਮੇਰੀ ਸੁਣਦੇ ਗਏ, ਸਿਰ ਹਿਲਾਉਂਦੇ ਰਹੇ..
ਉਹੀ ਗੱਲ ਪਹਿਲਾਂ ਵਾਲੀ, ਕਰਨਾ ਕੁੱਝ ਨਈ ਸੀ, ਬੱਸ ਜਾਗਦੇ ਨੂੰ ਸੁੱਪਨੇ ਵਿਖਾਉਂਦੇ ਰਹੇ..

ਮੈਂ ਵੀ ਬੜਾ ਨਰਾਜ਼ ਆ, ਹੁਣ ਇੰਝ ਕਰਨਾ ਇਹਨਾਂ ਦੀ ਆਦਤ ਪਾਉਣੀ ਏ..
ਨਵਿਆਂ ਦੀ ਤੇ ਉਡੀਕ ਹੀ ਨਈ ਕਰਨੀ, ਇਹਨਾਂ ਨਾਲ ਖਿੱਚ ਵਧਾਉਣੀ ਏ..

ਮੈਨੂੰ ਇਹ ਵੀ ਪਤਾ ਏ, ਇਹ ਵੀ ਪਿਆਰ ਪਾਈ ਬੈਠੇ ਮੇਰੇ ਨਾਲ..
ਜਾਂਦੇ ਇਹ ਵੀ ਨਈ, ਮਰਨ ਤੱਕ ਨਾਲ ਹੀ ਰੱਖਣਗੇ..
ਓਹੀ ਗੱਲ ਕੋਈ ਖੁਸ਼ ਹੋਵੇ ਚਾਹੇ ਨਰਾਜ਼, ਕੱਟਣੀ ਪੈਣੀ ਨਾਲ ਹੀ ਕੱਟਣਗੇ..

ਫਿਰ, ਮੈਂ ਵੀ ਸੋਚਦਾ ਪੱਕੀ ਆੜੀ ਪਾ ਹੀ ਲੈਣਾ ਇਹਨਾਂ ਨਾਲ, ਹੋਰ ਸਾਡਾ ਕਿਹੜਾ ਕੋਈ ਜ਼ੋਰ ਏ..
ਕੀ ਹੋਇਆ "ਮਾਹਲ" ਜੇ ਵਾਅਦਾ ਕੀਤਾ ਸੀ ਚੰਗਿਆ ਦਾ, ਤੇ ਵਿਖਾਇਆ ਕੁੱਝ ਹੋਰ ਏ..
mansewak_mahal
 
Top