ਇਕ ਰਾਹਗੀਰ ਇਹੋ ਜਿਹੇ ਸ਼ਹਿਰ ਪਹੁੰਚਿਆ ਜਿਹੜਾ ਸ਼ਹਿਰ ਉਧਾਰ ਵਿਚ ਡੁਬਿਆ ਪਿਆ ਸੀ,,,,

GöLdie $idhu

Prime VIP
ਇਕ ਰਾਹਗੀਰ ਇਹੋ ਜਿਹੇ ਸ਼ਹਿਰ ਪਹੁੰਚਿਆ ਜਿਹੜਾ ਸ਼ਹਿਰ ਉਧਾਰ ਵਿਚ ਡੁਬਿਆ ਪਿਆ ਸੀ,,,,

ਰਾਹਗੀਰ ਨੇ 1000 ਰੁਪਏ ਹੋਟਲ ਦੇ ਕਾਊਂਟਰ ਤੇ ਰੱਖੇ ਤੇ ਕਿਹਾ ਕਿ ਮੈਂ ਜਾ ਰਿਹਾਂ ਹਾਂ ਕਮਰਾ ਪਸੰਦ ਕਰਨ,, ,,

ਹੋਟਲ ਦਾ ਮਾਲਕ ਭੱਜਿਆ ਸਬਜੀ ਵਾਲੇ ਦੁਕਾਨਦਾਰ ਕੋਲ ਤੇ ਉਹਨੂੰ 1000 ਰੁਪਏ ਦੇ ਕੇ ਸਬਜੀ ਦਾ ਹਿਸਾਬ ਨਿਬੇੜ ਆਇਆ,,,

ਸਬਜੀ ਵਾਲਾ ਭਜਿਆ ਜ਼ਿਮੀਂਦਾਰ ਕੋਲ ਤੇ ਜਾਕੇ ਖੇਤ ਵਿਚੋਂ ਆਈ ਸਬਜੀ ਦਾ ਹਿਸਾਬ ਪੂਰਾ ਕਰ ਲਿਆ,,,

ਜਿਮੀਂਦਾਰ ਭਜਿਆ ਸੌਦੇ ਪੱਤੇ ਵਾਲੇ ਕੋਲ ਤੇ 1000 ਰੁਪਏ ਖਾਤੇ ਚ ਜਮਾਂ ਕਰਵਾ ਆਇਆ,,,,

ਸੌਦੇ ਪੱਤੇ ਵਾਲਾ ਪਹੁੰਚਿਆ ਉਸੇ ਹੋਟਲ ਤੇ ਜਿਥੇ ਉਹ ਉਧਾਰ ਚ’ ਕਦੇ ਕਦੇ ਦਾਲ ਫੁਲਕਾ ਛਕਦਾ ਸੀ, 1000 ਰੁਪਏ ਹੋਟਲ ਵਾਲੇ ਨੂੰ ਦੇ ਕੇ ਖਾਤਾ ਕਲੀਅਰ ਕੀਤਾ,,,

ਏਨੇ ਨੂੰ ਰਾਹਗੀਰ ਵਾਪਸ ਆ ਗਿਆ ਤੇ ਇਹ ਕਹਿ ਕੇ 1000 ਰੁਪਇਆ ਵਾਪਸ ਲੈ ਲਿਆ ਕਿ ਉਹਨੂੰ ਕੋਈ ਕਮਰਾ ਪਸੰਦ ਨਹੀ ਆਇਆ,,,,

ਨਾ ਕਿਸੇ ਨੇ ਕੁਝ ਲਿਆ
ਨਾ ਕਿਸੇ ਨੇ ਕੁਝ ਦਿੱਤਾ,,,,
ਪਰ ਸਾਰਿਆ ਨੇ ਆਪਣਾ-ਆਪਣਾ ਹਿਸਾਬ ਚੁਕਾਤਾ,,,

ਦਸੋ ਗੜਬੜ ਕਿੱਥੇ ਆ?

ਗੜਬੜ ਕਿਤੇ ਵੀ ਨਹੀਂ, ਬਸ ਇਹ ਗਲਤਫਹਿਮੀ ਆ ਕਿ ਰੁਪਈਏ ਸਾਡੇ ਆ,,,

ਖਾਲੀ ਹੱਥ ਆਏ ਸੀ ਸੱਜਣੋ
ਤੇ ਸਭ ਨੇ ਖਾਲੀ ਹੱਥ ਚਲੇ ਜਾਣਾ ਹੈ,,,,🙏🙏
 
Top