ਗਿੱਧਾ ਗਿੱਧਾ ਕਰੇਂ ਮੇਲਣੇਂ, ਗਿੱਧਾ ਪਊ ਬਥੇਰਾ । ਨਜ਼ਰ ਮਾਰ ਕੇ ਵੇਖ ਮੇਲਣੇਂ, ਭਰਿਆ ਪਿਆ ਬਨੇਰਾ । ਸਾਰੇ ਪਿੰਡ ਦੇ ਲੋਕੀ ਆ ਗਏ, ਕੀ ਬੁਢੜਾ ਕੀ ਠੇਰਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ ।