ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ , ਨਾ ਮੈਂ ਬੈਠੀ ਡੇਰੇ । ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨ੍ਹੇਰੇ । ਬੋਲ ਅਗੰਮੀ ਨਿਕਲਣ ਅੰਦਰੋਂ, ਕੁਝ ਵਸ ਨਹੀ ਮੇਰੇ । ਮੇਲਣੇ ਨੱਚ ਲੈ ਨੀ, ਦੇ ਦੇ ਸ਼ੌਕ ਦੇ ਗੇੜੇ । ਮੇਲਣੇ ਨੱਚ ਲੈ ਨੀ, ਦੇ ਦੇ ਸ਼ੌਕ ਦੇ ਗੇੜੇ ।