ਨਫਰਤ ਨਾ ਇੰਨ੍ਹੀ ਕਰਦੀ

ਮੈਨੂੰ ਲੱਖ ਵਾਰੀ ਮੰਦਾ ਬੋਲ ਲੈਦੀ,
ਸੱਚੇ ਦਿਲੋ ਨਾ ਬੋਲ ਮਾੜਾ ਕੋਈ,
ਮੇਰੇ ਲਈ ਜੁਬਾਨ ਆਪਣੀ ਤੇ ਧਰਦੀ,
ਕਾਸ਼! ਜਾਨੇ ਮੇਰੀਏ ਤੇਰਾ ਪੁੱਤ ਹੁੰਦਾ ਮੈਂ,
ਤਾਂ ਤੂੰ ਮੈਨੂੰ ਨਫਰਤ ਨਾ ਇਨ੍ਹੀ ਕਰਦੀ।

ਮੈਨੂੰ ਜੱਫੀ ਪਾ ਨਾਲ ਮੇਰੇ ਸੌਦੀ,
ਹਾਸੀਆ ਤੇ ਖੇਡੀਆ ਢੇਡੀਆ ਤੇ ਮੇਡੀਆ,
ਕਰ ਦਿਲ ਮੇਰਾ ਬਹਿਲਾਦੀਂ,
ਸਾਰਾ ਦਿਨ ਮੇਰਾ ਹੁੰਦਾ ਰਾਤੀ ਮੈਨੂੰ ਲੌਰੀਆ ਸੁੱਣਾਉਦੀਂ,
ਨਰਾਜਗੀ ਮੇਰੀ ਤੇ ਮਾਸੂਮ ਜਿਹੇ ਚਹਿਰੇ ਤੇ,
ਆਪਣਾ ਸੱਭ ਕੁੰਝ ਹਰਦੀ,
ਕਾਸ਼! ਜਾਨੇ ਤੇਰਾ ਪੁੱਤ ਹੁੰਦਾ ਮੈਂ,
ਤਾਂ ਤੂੰ ਮੈਨੂੰ ਨਫਰਤ ਨਾ ਇੰਨੀ ਕਰਦੀ।

ਕੰਗ ਗੈਰੀ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)




 
Top