ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਓ।

GöLdie $idhu

Prime VIP
ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਓ। ਕੋਈ ਤੁਹਾਨੂੰ ਰੁੱਖਾ ਕਹੇਗਾ, ਕੋਈ ਖੁਸ਼ਦਿਲ। ਕੋਈ ਇਮਾਨਦਾਰ ਕੋਈ ਬੇਈਮਾਨ। ਕੋਈ ਕਹੇਗਾ ਤੁਹਾਡੇ ਵਰਗਾ ਘੈਂਟ ਕੋਈ ਨੀ। ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨੀ।
ਬਾਹਲੀ ਤਾਰੀਫ ਤੇ ਫੁੱਲੋ ਨਾ। ਬੇਜ਼ਤੀ ਤੇ ਬੁਰਾ ਨਾ ਮਨਾਓ। ਆਪਣੇ ਰਾਹ ਤੁਰੇ ਚਲੋ। ਜਿੱਥੇ ਨਾਂਹ ਕਹਿਣ ਦੀ ਲੋੜ ਹੈ, ਠੋਕ ਕੇ ਨਾਂਹ ਕਹੋ। ਕਿਸੇ ਦੇ ਪੈਮਾਨਿਆ ਤੇ ਖਰਾ ਉਤਰਨ ਲਈ ਉਤਾਵਲੇ ਨਾ ਰਹੋ। ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜੀਣ ਆਏ ਹੋ, ਦੁਨੀਆ ਦਾ ਮਨੋਰੰਜਨ ਕਰਨ ਨਹੀ ਆਏ। ਆਪਣੀ ਸੋਚ, ਆਪਣੇ ਕੰਮਾਂ ਨਾਲ ਆਲੇ ਦੁਆਲੇ ਨੂੰ ਸਵਾਰੋ।
ਬੱਸ ਇਹੀ ਆਪਣਾ ਫੰਡਾ ਹੈ।😃
 
Top