ਚੰਗਾ ਪਤੀ ਬਣਨ ਦਾ ਇੱਕ ਨੰਮੂਨਾ

Dhillon

Dhillon Sa'aB™
Staff member
"ਕਿਆ ਕਮਾਲ ਦੀ ਸਬਜ਼ੀ ਬਣਾਈ ਹੈ. ਲਵ ਯੂ. ਥੋੜਾ ਜਿਹਾ ਨਮਕ ਜਿਆਦਾ ਹੈ ਪਰ ਮੈਨੂੰ ਲੱਗਦਾ ਹੈ, ਅੱਜਕਲ੍ਹ ਨਮਕ ਹੀ ਵਧੀਆ ਨਹੀਂ ਆ ਰਿਹਾ ਮਾਰਕਿਟ ਵਿੱਚ. ਐਤਕੀਂ ਜਦੋਂ ਕੋਈ ਖਾਸ ਮਹਿਮਾਨ ਆਏ, ਇਹੀ ਬਣਾਈਂ. ਬੱਸ ਥੋੜ੍ਹੀ ਜੀ ਕਰਾਰੀ ਕਰ ਲੀਂ. ਤੇ ਇੰਨਾ ਫਾਲਤੂ ਅਦਰਕ-ਲੱਸਣ ਪਾਉਣ ਦੀ ਲੋੜ ਨੀ. ਮਹਿਮਾਨਾਂ ਨੇ ਕਿਹੜਾ ਬਿਲ ਦੇ ਕੇ ਜਾਣਾ ਹੁੰਦੈ. ਤੜਕਾ ਤਾਂ ਸਿਰਾ ਈ ਐ. ਪਰ ਲੱਗਦੈ ਕੜ੍ਹਾਹੀ ਦਾ ਤਲਾ ਬੇਕਾਰ ਐ, ਜਿਹੜਾ ਸੜਨ ਦੀ ਸਮੈਲ ਆ ਰਹੀ ਹੈ. ਆਪਾਂ ਕੱਲ੍ਹ ਈ ਨਵੀਂ ਲੈ ਆਉਣੀ ਹੈ. ਆਹ ਤਾਂ ਤੂੰ ਬਾਹਲਾ ਈ ਵਧੀਆ ਕੀਤਾ ਜਿਹੜਾ ਆਲੂ ਸਵਾਰ ਕੇ ਛਿੱਲੇ ਨੀ. ਪੜ੍ਹਿਆ ਸੀ ਮੈਂ ਕਿਤੇ ਨੈੱਟ 'ਤੇ ਬਈ ਆਲੂ ਦੇ ਛਿਲਕੇ 'ਚ ਈ ਸਾਰੇ ਵਿਟਾਮਿਨ ਹੁੰਦੇ ਐਂ. ਐਂ ਕਰ, ਆਹ ਬਾਕੀ ਦੀ ਚੱਕ ਕੇ ਫਰਿੱਜ 'ਚ ਰੱਖ ਦੇ. ਦੋ ਕੁ ਦਿਨਾਂ ਨੂੰ ਜਦੋਂ ਤੜਕਾ ਤੇ ਸਬਜ਼ੀ ਮਿਕਸ ਹੋ ਗੇ, ਫੇਰ ਹੋਰ ਵੀ ਟੇਸਟੀ ਲੱਗੂ. ਨਾਲੇ ਇਹੋ ਜਿਹੀ ਸਬਜ਼ੀ ਕਿਹੜਾ ਰੋਜ਼-ਰੋਜ਼ ਬਣਦੀ ਹੈ, ਭਾਵੇਂ ਸਾਂਭ ਕੇ ਹੀ ਰੱਖ ਲੈ. ਮੈਂ ਤਾਂ ਕਹਿੰਨਾਂ ਬਈ ਤੂੰ ਇਹ ਸਬਜ਼ੀ ਨਾ ਈ ਬਣਾਇਆ ਕਰ. ਐਵੇਂ ਨਜਰ ਲੱਗ ਜੂ ਤੇਰੇ ਖਾਣੇ ਨੂੰ."

😓😔😕😒
 
Top